ਮਾਨਸੂਨ ਮੌਸਮ ਚ ਖੂਬਸੂਰਤ ਚਮੜੀ ਲਈ ਅਪਣਾਓ ਆਹ ਟਿਪਸ



ਮਾਨਸੂਨ 'ਚ ਰੋਜ਼ਾਨਾ ਹੋਣ ਵਾਲੀ ਬਰਸਾਤ ਕਾਰਨ ਮੌਸਮ ਬਹੁਤ ਸੁਹਾਵਣਾ ਹੋ ਜਾਂਦਾ ਹੈ। ਪਰ ਮਾਨਸੂਨ ਵੀ ਆਪਣੇ ਨਾਲ ਕਈ ਸਮੱਸਿਆਵਾਂ ਲੈ ਕੇ ਆਉਂਦਾ ਹੈ, ਜਿਨ੍ਹਾਂ ਵਿੱਚੋਂ ਇੱਕ ਚਮੜੀ ਦੀ ਦੇਖਭਾਲ ਨਾਲ ਜੁੜੀਆਂ ਸਮੱਸਿਆਵਾਂ ਹਨ।



ਖੁਸ਼ਕ ਚਮੜੀ ਵਾਲੇ ਲੋਕਾਂ ਨੂੰ ਇਸ ਮੌਸਮ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿੱਥੇ ਇੱਕ ਪਾਸੇ ਗਰਮੀਆਂ ਵਿੱਚ ਧੁੱਪ ਕਾਰਨ ਚਮੜੀ ਸੜ ਜਾਂਦੀ ਹੈ, ਉੱਥੇ ਹੀ ਬਰਸਾਤਾਂ ਵਿੱਚ ਖੁਸ਼ਕ ਚਮੜੀ ਕਾਰਨ ਚਿਹਰਾ ਸੁੱਕਾ ਅਤੇ ਬੇਜਾਨ ਲੱਗਣ ਲੱਗਦਾ ਹੈ



ਬਰਸਾਤ ਦੇ ਮੌਸਮ ਵਿੱਚ ਲੋਕਾਂ ਨੂੰ ਅਕਸਰ ਖੁਸ਼ਕ ਚਮੜੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਸਾਨੂੰ ਇਸ ਮੌਸਮ ਵਿੱਚ ਆਪਣੀ ਚਮੜੀ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ



ਆਓ ਜਾਣਦੇ ਹਾਂ ਮਾਨਸੂਨ ਦੌਰਾਨ ਖੁਸ਼ਕ ਚਮੜੀ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹੋ



ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਉਣ ਲਈ ਹਮੇਸ਼ਾ ਕੈਮੀਕਲ ਜਾਂ ਅਲਕੋਹਲ ਮੁਕਤ ਕਲੀਂਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ। ਕਦੇ ਵੀ ਗਲਾਈਕੋਲਿਕ ਐਸਿਡ ਜਾਂ ਸੇਲੀਸਾਈਲਿਕ ਐਸਿਡ ਵਾਲੇ ਕਲੀਨਜ਼ਰ ਦੀ ਵਰਤੋਂ ਨਾ ਕਰੋ



ਖੁਸ਼ਕ ਚਮੜੀ ਜਾਂ ਸੰਵੇਦਨਸ਼ੀਲ ਚਮੜੀ ਵਾਲੇ ਲੋਕਾਂ ਨੂੰ ਗੁਲਾਬ ਜਲ ਜਾਂ ਹਲਕੇ ਟੋਨਰ ਦੀ ਵਰਤੋਂ ਕਰਨੀ ਚਾਹੀਦੀ ਹੈ



ਖੁਸ਼ਕ ਚਮੜੀ ਵਾਲੇ ਲੋਕਾਂ ਲਈ ਪੇਸ ਸੀਰਮ ਲਗਾਉਣਾ ਬਹੁਤ ਜ਼ਰੂਰੀ ਹੈ। ਪਰ ਇਹਨਾਂ ਦੀ ਚੋਣ ਕਰਦੇ ਸਮੇਂ ਇਹ ਧਿਆਨ ਵਿੱਚ ਰੱਖੋ ਕਿ ਸਿਰਫ ਹਾਈਲੂਰੋਨਿਕ ਐਸਿਡ, ਵਿਟਾਮਿਨ ਸੀ, ਵਿਟਾਮਿਨ ਬੀ, ਐਂਟੀਆਕਸੀਡੈਂਟ ਅਤੇ ਪੌਦੇ ਅਧਾਰਤ ਫੇਸ ਸੀਰਮ ਹੀ ਲਏ ਜਾਣ



ਸੀਰਮ ਤੁਹਾਡੀ ਚਮੜੀ ਨੂੰ ਬਹੁਤ ਜ਼ਿਆਦਾ ਚਿਕਨਾਈ ਹੋਣ ਤੋਂ ਬਚਾਉਂਦੇ ਹਨ ਅਤੇ ਚਮੜੀ ਨੂੰ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੇ ਹਨ