ਅੱਜ- ਕੱਲ੍ਹ ਜਿਆਦਾਤਰ ਘਰਾਂ ਵਿੱਚ ਖਾਣਾ ਬਣਾਉਣ ਲਈ ਗੈਸ ਦਾ ਇਸਤੇਮਾਲ ਹੁੰਦਾ ਹੈ



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗੈਸ ਦੀ ਬੱਚਤ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?



ਗੈਸ ਦੀ ਬੱਚਤ ਕਰਨ ਲਈ ਖਾਣਾ ਬਣਾਉਣ ਲਈ ਪ੍ਰੈਸ਼ਰ ਕੂਕਰ ਦੀ ਵਰਤੋਂ ਕਰੋ



ਪ੍ਰੈਸ਼ਰ ਕੂਕਰ ਵਿੱਚ ਤੁਸੀਂ ਦਾਲ, ਚਾਵਲ ਅਤੇ ਸਬਜ਼ੀਆਂ ਜਲਦੀ ਬਣਾ ਸਕਦੇ ਹੋ



ਅਜਿਹੇ ਬਰਤਨ ਵਿੱਚ ਖਾਣਾ ਬਣਾਓ ਜਿਸ ਨੂੰ ਢੱਕਿਆ ਜਾ ਸਕੇ



ਕਿਉਂਕਿ ਖੁੱਲੇ ਬਰਤਨ ਵਿੱਚ ਖਾਣਾ ਬਣਾਉਣ ਲਈ ਜਿਆਦਾ ਸਮਾਂ ਲੱਗਦਾ ਹੈ ਅਤੇ ਗੈਸ ਦੀ ਖਪਤ ਵੀ ਜਿਆਦਾ ਹੁੰਦੀ ਹੈ



ਜਿਆਦਾਤਰ ਨਾਨ- ਸਟਿਕ ਬਰਤਨ ਦੀ ਵਰਤੋਂ ਕਰੋ



ਨਾਨ ਸਟਿਕ ਬਰਤਨ ਵਿੱਚ ਖਾਣਾ ਸੜਦਾ ਨਹੀਂ



ਕੁਝ ਲੋਕ ਫਰਿੱਜ ਵਿੱਚੋਂ ਦੁੱਧ ਕੱਢ ਕੇ ਸਿੱਧਾ ਗੈਸ ਉੱਤੇ ਰੱਖ ਦਿੰਦੇ ਹਨ



ਇਸ ਨਾਲ ਗੈਸ ਦੀ ਵਧੇਰੇ ਖਪਤ ਹੁੰਦੀ ਹੈ, ਦੁੱਧ ਨੂੰ ਕੁਝ ਦੇਰ ਬਾਹਰ ਰੱਖਣ ਤੋਂ ਬਾਅਦ ਹੀ ਗੈਸ ਉੱਤੇ ਗਰਮ ਕਰਨ ਲਈ ਰੱਖਣਾ ਚਾਹੀਦਾ ਹੈ