ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਕੁੱਤੇ-ਬਿੱਲੀਆਂ ਨੂੰ ਪਾਲਦੇ ਹਨ। ਜਿਸ ਕਰਕੇ ਇਹ ਪਾਲਤੂ ਜਾਨਵਰ ਘਰ ਦੇ ਮੈਂਬਰ ਬਣ ਜਾਂਦੇ ਹਨ।



ਪਾਲਤੂ ਜਾਨਵਰਾਂ ਨਾਲ ਜੁੜੀਆਂ ਕਈ ਆਦਤਾਂ ਹਨ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ



ਜਿਵੇਂ ਪਾਲਤੂ ਜਾਨਵਰਾਂ ਨਾਲ ਸੌਣ ਦੀ ਆਦਤ। ਜੇਕਰ ਤੁਸੀਂ ਆਪਣੇ ਪਾਲਤੂ ਜਾਨਵਰ ਦੇ ਨਾਲ ਸੌਂਦੇ ਹੋ ਤਾਂ ਇਸ ਦੇ ਕਈ ਨੁਕਸਾਨ ਹੋ ਸਕਦੇ ਹਨ



ਜੇਕਰ ਤੁਸੀਂ ਕਿਸੇ ਪਾਲਤੂ ਜਾਨਵਰ ਦੇ ਨਾਲ ਸੌਂਦੇ ਹੋ, ਤਾਂ ਉਹਨਾਂ ਦੇ ਨਹੁੰਆਂ ਜਾਂ ਪੰਜਿਆਂ ਕਾਰਨ ਸੱਟ ਲੱਗਣ ਦਾ ਖਤਰਾ ਹੋ ਸਕਦਾ ਹੈ



ਜੇਕਰ ਤੁਸੀਂ ਆਪਣੇ ਬਿਸਤਰੇ 'ਤੇ ਕਿਸੇ ਜਾਨਵਰ ਨਾਲ ਸੌਂਦੇ ਹੋ, ਤਾਂ ਉਸ ਦੇ ਸਰੀਰ ਦੇ ਕੀਟਾਣੂ ਤੁਹਾਡੇ ਸਰੀਰ ਵਿਚ ਚਿਪਕ ਜਾਣਗੇ ਅਤੇ ਬਿਮਾਰੀਆਂ ਫੈਲਾਉਣਗੇ



ਬੈਕਟੀਰੀਆ ਦੀ ਲਾਗ ਕਾਰਨ ਪਾਲਤੂ ਜਾਨਵਰ ਦੀ ਲਾਰ ਦੇ ਸੰਪਰਕ ਵਿੱਚ ਆਉਣ ਨਾਲ ਜਾਂ ਨੇੜੇ ਆਉਣ ਨਾਲ ਖੁਰਕ ਤੇ ਲੈਪਟੋਸਪਾਇਰੋਸਿਸ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ



ਕੁੱਝ ਲੋਕਾਂ ਨੂੰ ਪਾਲਤੂ ਜਾਨਵਰਾਂ ਦੇ ਫਰ ਨਾਲ ਐਲਰਜੀ ਹੁੰਦੀ ਹੈ, ਜਿਸ ਨਾਲ ਦਮਾ, ਧੱਫੜ ਅਤੇ ਚਮੜੀ ਦੀ ਜਲਣ ਹੋ ਸਕਦੀ ਹੈ



ਜੋ ਲੋਕ ਕੁੱਤਿਆਂ ਨਾਲ ਸੌਂਦੇ ਹਨ ਅਤੇ ਬੈਠਦੇ ਹਨ ਉਨ੍ਹਾਂ ਨੂੰ ਦਾਦ ਦੀ ਸਮੱਸਿਆ ਹੋ ਸਕਦੀ ਹੈ। ਇਸ ਸਮੱਸਿਆ 'ਚ ਚਮੜੀ 'ਤੇ ਧੱਫੜ, ਦਾਗ ਅਤੇ ਲਗਾਤਾਰ ਖਾਰਸ਼ ਹੋ ਸਕਦੀ ਹੈ



ਟੀਬੀ ਦੀ ਬਿਮਾਰੀ ਪਾਲਤੂ ਜਾਨਵਰਾਂ ਤੋਂ ਇਨਸਾਨਾਂ ਤੱਕ ਵੀ ਫੈਲ ਸਕਦੀ ਹੈ। ਇਹ ਬਿਮਾਰੀ ਜਾਨਵਰਾਂ ਦੀ ਛਿੱਕ, ਬਲਗ਼ਮ ਜਾਂ ਚਮੜੀ ਦੇ ਸੰਪਰਕ ਨਾਲ ਵੀ ਫੈਲਦੀ ਹੈ



ਜੇਕਰ ਤੁਸੀਂ ਕਿਸੇ ਜਾਨਵਰ ਦੇ ਨਾਲ ਸੌਂਦੇ ਹੋ, ਤਾਂ ਤੁਹਾਡੀ ਨੀਂਦ ਖਰਾਬ ਹੋ ਸਕਦੀ ਹੈ ਅਤੇ ਇਸ ਨਾਲ ਇਨਸੌਮਨੀਆ ਹੋ ਸਕਦਾ ਹੈ



Thanks for Reading. UP NEXT

ਤੁਹਾਨੂੰ ਵੀ ਪੈ ਗਈ ਸ਼ਰਾਬ ਪੀਣ ਦਾ ਆਦਤ, ਤਾਂ ਇਦਾਂ ਪਾਓ ਛੁਟਕਾਰਾ

View next story