ਰਸੋਈ ਵਿੱਚ ਸਿਰਫ ਖਾਣਾ ਬਣਾਉਣਾ ਮੁਸ਼ਕਿਲ ਨਹੀਂ ਹੁੰਦਾ ਹੈ ਇਸ ਦੀ ਸਾਫ-ਸਫਾਈ ਰੱਖਣ ਵਿੱਚ ਵੀ ਹਾਲਤ ਖਰਾਬ ਹੋ ਜਾਂਦੀ ਹੈ ਜੇਕਰ ਰਸੋਈ ਵਿੱਚ ਸਾਫ-ਸਫਾਈ ਨਾ ਰੱਖੀ ਜਾਵੇ ਤਾਂ ਕੀੜੇ-ਮਕੌੜੇ ਆਪਣਾ ਘਰ ਬਣਾ ਲੈਣਗੇ ਪਰ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਾਫ ਕਰਨਾ ਮੁਸ਼ਕਿਲ ਹੁੰਦਾ ਹੈ ਰਸੋਈ ਵਿੱਚ ਲਾਈ ਹੋਈ ਚਿਮਨੀ ਵੀ ਇਨ੍ਹਾਂ ਵਿਚੋਂ ਇੱਕ ਹੈ, ਚੰਗੇ ਵੈਂਟੀਲੇਸ਼ਨ ਦੇ ਲਈ ਚਿਮਨੀ ਵੀ ਬਹੁਤ ਜ਼ਰੂਰੀ ਹੈ ਪਰ ਉਸ ਤੋਂ ਵੱਧ ਜ਼ਰੂਰੀ ਇਸ ਦੀ ਸਾਫ-ਸਫਾਈ ਹੈ ਅੱਜ ਅਸੀਂ ਤੁਹਾਨੂੰ ਚਿਮਨੀ ਸਾਫ ਕਰਨ ਦਾ ਤਰੀਕਾ ਦੱਸਾਂਗੇ, ਜੇਕਰ ਤੁਸੀਂ ਚਾਹੁੰਦੇ ਹੋ ਚਿਮਨੀ ਛੇਤੀ ਗੰਦੀ ਨਾ ਹੋਵੇ ਤਾਂ ਰਾਤ ਦੇ ਭਾਂਡੇ ਧੋਣ ਵੇਲੇ ਇਸ ਨੂੰ ਗਿੱਲੇ ਕੱਪੜੇ ਨਾਲ ਸਾਫ ਕਰ ਲਓ ਤੁਸੀਂ ਇਸ ਨੂੰ ਸਾਫ ਕਰਨ ਲਈ ਬੇਕਿੰਡ ਸੋਡਾ ਦੀ ਵਰਤੋਂ ਵੀ ਕਰ ਸਕਦੇ ਹੋ ਇੱਕ ਸਪ੍ਰੇ ਬੋਟਲ ਵਿੱਚ ਇੱਕ ਚਮਚ ਬੇਕਿੰਗ ਸੋਡਾ ਅਤੇ ਪਾਣੀ ਪਾਓ। ਇਸ ਨੂੰ ਹਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਚਿਮਨੀ ਨੂੰ ਸਪ੍ਰੇ ਨਾਲ ਸਾਫ ਕਰੋ। ਇਸ ਤੋਂ ਜਿੱਦੀ ਦਾਗ ਹਟਾਉਣ ਲਈ 5-10 ਮਿੰਟ ਲਈ ਟੂਥਪੇਸਟ ਲਾ ਕੇ ਰੱਖੋ।