ਪਸੀਨੇ ਦੀ ਬਦਬੂ ਤੋਂ ਇੰਝ ਪਾਓ ਛੁਟਕਾਰਾ ਆਹ ਆਸਾਨ ਟਿਪਸ ਆਉਣਗੇ ਕੰਮ



ਗਰਮੀਆਂ 'ਚ ਤਾਪਮਾਨ ਵਧਣ ਕਾਰਨ ਸਭ ਤੋਂ ਵੱਡੀ ਸਮੱਸਿਆ ਗਰਮੀਆਂ 'ਚ ਪਸੀਨੇ ਦੀ ਬਦਬੂ ਕਾਰਨ ਹੁੰਦੀ ਹੈ



ਤੁਸੀਂ ਕੁਝ ਆਸਾਨ ਨੁਸਖੇ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ



ਗਰਮੀਆਂ ਵਿੱਚ ਪਸੀਨੇ ਦੀ ਬਦਬੂ ਤੋਂ ਬਚਣ ਲਈ ਤੁਹਾਨੂੰ ਸਰੀਰ ਦੀ ਸਫਾਈ ਦੀਆਂ ਚੰਗੀਆਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ ਜਿਵੇਂ ਕਿ ਰੋਜ਼ਾਨਾ ਨਹਾਉਣਾ



ਪਸੀਨੇ ਦੀ ਬਦਬੂ ਤੋਂ ਬਚਣ ਲਈ ਖਾਣ-ਪੀਣ ਦੀਆਂ ਸਹੀ ਆਦਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ



ਪਸੀਨੇ ਦੀ ਬਦਬੂ ਤੋਂ ਬਚਣ ਲਈ ਨਿੰਮ ਦੀਆਂ ਪੱਤੀਆਂ ਦੇ ਪਾਣੀ ਨਾਲ ਇਸ਼ਨਾਨ ਕਰੋ। ਨਿੰਮ ਦੀਆਂ ਪੱਤੀਆਂ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ



ਪਸੀਨੇ ਦੀ ਬਦਬੂ ਤੋਂ ਬਚਣ ਲਈ ਤੁਸੀਂ ਨਹਾਉਣ ਵਾਲੇ ਪਾਣੀ 'ਚ ਯੂਕਲਿਪਟਸ ਦਾ ਤੇਲ ਮਿਲਾ ਸਕਦੇ ਹੋ



ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਨਹਾਉਣ ਤੋਂ ਪਹਿਲਾਂ ਫਿਟਕੀ ਦੇ ਟੁਕੜੇ ਨੂੰ ਪਾਣੀ 'ਚ ਡੁਬੋ ਕੇ ਕਰੀਬ 5 ਤੋਂ 8 ਮਿੰਟ ਤੱਕ ਮਾਲਿਸ਼ ਕਰੋ