ਜਾਣੋ ਕਿਹੜੇ ਫਲਾਂ ਨੂੰ ਫਰਿੱਜ ਚ ਸਟੋਰ ਨਹੀਂ ਕਰਨਾ ਚਾਹੀਦਾ?



ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਜ਼ਿਆਦਾਤਰ ਲੋਕ ਖਾਣ-ਪੀਣ ਦੀਆਂ ਚੀਜ਼ਾਂ ਨੂੰ ਫਰਿੱਜ 'ਚ ਰੱਖਣਾ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।



ਫਲਾਂ ਅਤੇ ਸਬਜ਼ੀਆਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਫਰਿੱਜ ਵਿੱਚ ਸਟੋਰ ਕਰਨਾ ਆਮ ਗੱਲ ਹੈ। ਪਰ ਕੁਝ ਮਾਹਿਰ ਕਹਿੰਦੇ ਹਨ ਕਿ ਸਾਨੂੰ ਫਰਿੱਜ ਵਿੱਚ ਫਲਾਂ ਨੂੰ ਸਟੋਰ ਨਹੀਂ ਕਰਨਾ ਚਾਹੀਦਾ ਹੈ



ਅਜਿਹਾ ਕਰਨ ਨਾਲ ਉਨ੍ਹਾਂ ਦਾ ਸਵਾਦ ਅਤੇ ਪੋਸ਼ਕ ਤੱਤ ਘੱਟ ਹੋ ਜਾਂਦੇ ਹਨ।



ਆਓ ਜਾਣਦੇ ਹਾਂ ਕਿ ਤੁਹਾਨੂੰ ਕਿਹੜੇ ਫਲਾਂ ਨੂੰ ਫਰਿੱਜ 'ਚ ਸਟੋਰ ਨਹੀਂ ਕਰਨਾ ਚਾਹੀਦਾ



ਗਰਮੀਆਂ ਦਾ ਮੌਸਮ ਆਉਂਦੇ ਹੀ ਤਰਬੂਜ ਬਾਜ਼ਾਰ 'ਚ ਮਿਲਣ ਲੱਗਦੇ ਹਨ। ਪਾਣੀ ਨਾਲ ਭਰਪੂਰ ਇਸ ਫਲ ਨੂੰ ਫਰਿੱਜ 'ਚ ਸਟੋਰ ਕਰਨ ਦੀ ਗਲਤੀ ਨਾ ਕਰੋ



ਅਨਾਨਾਸ ਨੂੰ ਫਰਿੱਜ 'ਚ ਰੱਖਣ ਨਾਲ ਇਸ ਦਾ ਸਵਾਦ ਬਦਲ ਸਕਦਾ ਹੈ, ਜਦਕਿ ਇਸ ਨੂੰ ਫਰਿੱਜ 'ਚ ਸਟੋਰ ਕਰਨ ਨਾਲ ਅਨਾਨਾਸ ਬਹੁਤ ਨਰਮ ਹੋ ਜਾਂਦਾ ਹੈ ਜੋ ਇਸ ਦਾ ਕੁਦਰਤੀ ਸਵਾਦ ਵੀ ਖਰਾਬ ਕਰ ਦਿੰਦਾ ਹੈ



ਫਰਿੱਜ ਦੇ ਠੰਡੇ ਤਾਪਮਾਨ ਕਾਰਨ ਅੰਬ ਦਾ ਸਵਾਦ ਵਿਗੜ ਸਕਦਾ ਹੈ, ਇਸ ਲਈ ਇਸਨੂੰ ਫਰਿੱਜ ਵਿੱਚ ਸਟੋਰ ਕਰਨ ਤੋਂ ਬਚੋ



ਫਰਿੱਜ ਦਾ ਤਾਪਮਾਨ ਪਪੀਤੇ ਦੇ ਪੱਕਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ