ਗਰਮੀਆਂ 'ਚ ਸਿਹਤ ਲਈ ਘੀਏ ਦੇ ਚਮਤਕਾਰੀ ਫਾਇਦੇ ਮਿਲਦੇ ਹਨ।



ਵਰਤ ਦੇ ਦਿਨਾਂ ਦੇ ਲਈ ਇੱਕ ਖਾਸ ਰੈਸਿਪੀ ਲੈ ਕੇ ਆਏ ਹਾਂ, ਜਿਸ ਨੂੰ ਤੁਸੀਂ ਵਰਤ ਦੇ ਦਿਨਾਂ ਵਿਚ ਵੀ ਆਰਾਮ ਨਾਲ ਖਾ ਸਕਦੇ ਹੋ। ਇਹ ਲੌਕੀ ਜਾਂ ਘੀਏ ਦੀ ਬਰਫੀ ਹੈ।



ਘੀਏ ਦੀ ਵਰਤੋਂ ਸਵਾਦਿਸ਼ਟ ਮਿੱਠੇ ਦਾ ਰੂਪ ਵਿੱਚ ਕੀਤੀ ਜਾ ਸਕਦੀ ਹੈ।



ਇਸ ਨੂੰ ਬਣਾਉਣ ਲਈ ਤੁਹਾਨੂੰ ਘੀਆ, ਦੁੱਧ, ਚੀਨੀ, ਘਿਓ, ਮਿਲਕ ਪਾਊਡਰ ਅਤੇ ਪੀਸਿਆ ਹੋਇਆ ਨਾਰੀਅਲ ਚਾਹੀਦਾ ਹੈ, ਜਿਸ ਦੀ ਮਦਦ ਨਾਲ ਤੁਸੀਂ ਘਰ 'ਚ ਸਵਾਦਿਸ਼ਟ ਬਰਫੀ ਤਿਆਰ ਕਰ ਸਕਦੇ ਹੋ



ਘੀਏ ਦੀ ਬਰਫੀ ਲਈ ਸਮੱਗਰੀ -1 ਕਿਲੋ ਘੀਆ, 3-2 ਕੱਪ ਦੁੱਧ, 3/4 ਕੱਪ ਦੁੱਧ ਪਾਊਡਰ, 1 ਕੱਪ ਕੱਟਿਆ ਹੋਇਆ ਨਾਰੀਅਲ, 2 ਚਮਚ ਘਿਓ, 3/4 ਕੱਪ ਖੰਡ



ਘੀਏ ਨੂੰ ਚੰਗੀ ਤਰ੍ਹਾਂ ਛਿਲਕੇ ਅਤੇ ਸਖ਼ਤ ਬੀਜਾਂ ਨੂੰ ਹਟਾ ਦਿਓ। ਹੁਣ ਇਸ ਨੂੰ ਕੱਦੂਕਸ ਕਰਕੇ ਕਿਸੇ ਭਾਂਡੇ ਦੇ ਵਿੱਚ ਇਕੱਠਾ ਕਰ ਲਓ। ਇੱਕ ਪੈਨ ਵਿੱਚ 1 ਚਮਚ ਘਿਓ ਗਰਮ ਕਰੋ। ਕੱਦੂਕਸ ਕੀਤਾ ਹੋੋਇਆ ਘੀਆ ਪਾਓ ਅਤੇ 5-6 ਮਿੰਟ ਜਾਂ ਨਰਮ ਹੋਣ ਤੱਕ ਭੁੰਨੋ।



ਹੁਣ 2 ਕੱਪ ਦੁੱਧ ਪਾ ਕੇ 20-22 ਮਿੰਟ ਤੱਕ ਪਕਾਓ।ਹੁਣ ਚੀਨੀ ਨੂੰ ਗ੍ਰੀਨ ਫੂਡ ਕਲਰ ਦੇ ਨਾਲ ਮਿਲਾਓ।



ਕੁਝ ਮਿੰਟਾਂ ਲਈ ਪਕਾਉ ਜਾਂ ਜਦੋਂ ਤੱਕ ਖੰਡ ਪੂਰੀ ਤਰ੍ਹਾਂ ਪਿਘਲ ਨਾ ਜਾਵੇ। ਗੈਸ ਨੂੰ ਬੰਦ ਕਰ ਦਿਓ ਅਤੇ ਇਸ ਮਿਸ਼ਰਨ ਨੂੰ ਇਕ ਪਾਸੇ ਰੱਖੋ।



ਇਕ ਹੋਰ ਪੈਨ ਵਿਚ 1 ਚਮਚ ਘਿਓ ਗਰਮ ਕਰੋ। 1.5 ਕੱਪ ਦੁੱਧ ਪਾਓ ਅਤੇ ਉਬਾਲੋ। ਕੱਦੂਕਸ ਹੋਇਆ ਨਾਰੀਅਲ ਪਾਓ ਅਤੇ ਮਿਕਸ ਕਰੋ। ਹੁਣ 8-10 ਮਿੰਟ ਜਾਂ ਮਿਸ਼ਰਣ ਦੇ ਗਾੜ੍ਹੇ ਹੋਣ ਤੱਕ ਪਕਾਓ



ਤਿਆਰ ਕੀਤੇ ਨਾਰੀਅਲ ਦੇ ਮਿਸ਼ਰਣ ਨੂੰ ਘੀਏ ਦੇ ਮਿਸ਼ਰਣ ਵਿੱਚ ਮਿਲਾਓ। ਮੱਧਮ ਅੱਗ 'ਤੇ ਰੱਖੋ ਅਤੇ 8-10 ਮਿੰਟ ਹੋਰ ਪਕਾਓ।



ਹੁਣ ਬਰਫ਼ੀ ਦੇ ਮਿਸ਼ਰਣ ਨੂੰ ਇੱਕ ਮੋਲਡ ਵਿੱਚ ਜਾਂ ਫਿਰ ਕਿਸੇ ਥਾਲੀ ਦੇ ਵਿੱਚ ਚੰਗੀ ਤਰ੍ਹਾਂ ਫੈਲਾ ਦਿਓ ।



ਇਸ ਨੂੰ 3-4 ਘੰਟਿਆਂ ਸੈੱਟ ਹੋਣ ਲਈ ਛੱਡ ਦਿਓ। ਫਿਰ ਬਰਫੀ ਦੇ ਆਕਾਰ ਵਾਲੇ ਟੁਕੜੇ ਕੱਟ ਲਓ। ਲਓ ਤਿਆਰ ਹੈ ਘੀਏ ਦੀ ਬਰਫੀ