ਗਰਮੀਆਂ ਵਿੱਚ ਇਸ ਤਰੀਕੇ ਨਾਲ ਲੱਸਣ ਕਰੋ ਸਟੋਰ, ਕਾਫੀ ਸਮੇਂ ਤੱਕ ਨਹੀਂ ਹੋਵੇਗਾ ਖ਼ਰਾਬ

Published by: ਏਬੀਪੀ ਸਾਂਝਾ

ਗਰਮੀਆਂ ਦੇ ਮੌਸਮ ਵਿੱਚ ਕਈ ਲੋਕਾਂ ਦੇ ਘਰਾਂ ਵਿੱਚ ਲਸਣ ਖਰਾਬ ਹੋਣ ਲੱਗ ਜਾਂਦਾ ਹੈ



ਅੱਜ ਅਸੀਂ ਤੁਹਾਨੂੰ ਇੱਕ ਟ੍ਰਿਕ ਦੱਸਾਂਗੇ, ਜਿਸ ਦੀ ਮਦਦ ਨਾਲ ਕਾਫੀ ਸਮੇਂ ਤੱਕ ਲਸਣ ਖ਼ਰਾਬ ਨਹੀਂ ਹੋਵੇਗਾ



ਕਈ ਲੋਕ ਘਰ ਵਿੱਚ ਘੜਾ ਰੱਖਦੇ ਹਨ ਅਤੇ ਕੁਝ ਦਿਨਾਂ ਬਾਅਦ ਲੋਕ ਇਨ੍ਹਾਂ ਨੂੰ ਬਾਹਰ ਸੁੱਟ ਦਿੰਦੇ ਹਨ ਅਤੇ ਨਵਾਂ ਘੜਾ ਲੈ ਆਉਂਦੇ ਹਨ



ਇਹ ਪੁਰਾਣਾ ਘੜਾ ਗਰਮੀਆਂ ਦੇ ਮੌਸਮ ਵਿੱਚ ਲਸਣ ਨੂੰ ਸੜਨ ਤੋਂ ਬਚਾ ਸਕਦਾ ਹੈ



ਪੁਰਾਣੇ ਘੜੇ ਨੂੰ ਚੰਗੀ ਤਰ੍ਹਾਂ ਸੁਕਾ ਲਓ ਅਤੇ ਇਸ ਵਿੱਚ ਨਮੀਂ ਨਾ ਰਹੇ



ਹੁਣ ਲਸਣ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ ਅਤੇ ਇਸ ਨੂੰ ਘੜੇ ਵਿੱਚ ਪਾ ਦਿਓ ਅਤੇ ਇਸ ਵਿੱਚ ਸੁੱਕੀ ਲਾਲ ਮਿਰਚਾਂ ਰੱਖ ਦਿਓ



ਮਿੱਟੀ ਦਾ ਘੜਾ ਕਾਫੀ ਠੰਡਾ ਹੁੰਦਾ ਹੈ, ਜਿਸ ਕਰਕੇ ਲਸਣ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ



ਅਖੀਰ ਵਿੱਚ ਘੜੇ ਵਿੱਚ ਸੁੱਕੀ ਲਾਲ ਮਿਰਚ ਰੱਖਣ ਨਾਲ ਲਸਣ ਵਿੱਚ ਕੀੜੇ ਲੱਗਣ ਦੀ ਸੰਭਾਵਨ ਘੱਟ ਹੋ ਜਾਂਦੀ ਹੈ



ਤੁਸੀਂ ਵੀ ਇਦਾਂ ਕਰੋ ਸਟੋਰ ਲਸਣ