ਚਮੜੀ ਦੀ ਦੇਖਭਾਲ 'ਚ ਇੰਝ ਵਰਤੋਂ ਐਲੋਵੇਰਾ ਜੈੱਲ ਮਾਨਸੂਨ ਦੇ ਮੌਸਮ ਵਿੱਚ ਚਮੜੀ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਚਮਕਦਾਰ ਚਮੜੀ ਲਈ ਲੋਕ ਕਈ ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਅਤੇ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਪਰ ਕਈ ਵਾਰ ਇਹ ਸਾਰੀਆਂ ਚੀਜ਼ਾਂ ਮਨਚਾਹੇ ਨਤੀਜੇ ਨਹੀਂ ਦਿੰਦੀਆਂ। ਐਲੋਵੇਰਾ ਚਮੜੀ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਐਂਟੀ-ਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਕਿ ਮੁਹਾਸੇ ਅਤੇ ਧੱਫੜ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦੇ ਹਨ ਐਲੋਵੇਰਾ ਜੈੱਲ 'ਚ ਐਂਟੀਆਕਸੀਡੈਂਟ ਵੀ ਹੁੰਦੇ ਹਨ, ਜੋ ਚਿਹਰੇ 'ਤੇ ਝੁਰੜੀਆਂ ਅਤੇ ਰੇਖਾਵਾਂ ਨੂੰ ਠੀਕ ਕਰਦੇ ਹਨ। ਐਲੋਵੇਰਾ ਚਿਹਰੇ ਦੀ ਸੋਜ ਨੂੰ ਵੀ ਘੱਟ ਕਰਦਾ ਹੈ। ਐਲੋਵੇਰਾ ਦੇ ਪੱਤੇ ਨੂੰ ਧੋ ਕੇ ਇਸ ਦਾ ਜੈੱਲ ਕੱਢ ਲਓ। ਹੁਣ ਇਸ ਵਿਚ ਵਿਟਾਮਿਨ ਈ ਕੈਪਸੂਲ ਮਿਲਾਓ। ਇਨ੍ਹਾਂ ਦੋਹਾਂ ਚੀਜ਼ਾਂ ਨੂੰ ਇਕ ਕਟੋਰੀ 'ਚ ਮਿਲਾ ਲਓ। ਹੁਣ ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਲਗਭਗ 20 ਤੋਂ 30 ਮਿੰਟ ਬਾਅਦ ਆਪਣਾ ਚਿਹਰਾ ਧੋ ਲਓ। ਜੇ ਤੁਸੀਂ ਚਾਹੋ, ਤਾਂ ਤੁਸੀਂ ਇਸ ਨੂੰ ਰਾਤੋ ਰਾਤ ਛੱਡ ਸਕਦੇ ਹੋ ਐਲੋਵੇਰਾ ਜੈੱਲ ਵਿੱਚ ਕੁਦਰਤੀ ਨਮੀ ਦੇਣ ਵਾਲੇ ਗੁਣ ਹੁੰਦੇ ਹਨ। ਇਸ ਕਾਰਨ ਸਾਡੀ ਚਮੜੀ ਕਾਫੀ ਹਾਈਡ੍ਰੇਟ ਰਹਿੰਦੀ ਹੈ ਜੇਕਰ ਚਿਹਰੇ 'ਤੇ ਛੋਟੇ ਲਾਲ ਮੁਹਾਸੇ ਦਿਖਾਈ ਦਿੰਦੇ ਹਨ ਤਾਂ ਐਲੋਵੇਰਾ ਜੈੱਲ ਜ਼ਰੂਰ ਲਗਾਓ ਇਸ ਨਾਲ ਚਮੜੀ ਦੇ ਕਾਲੇ ਘੇਰਿਆਂ, ਸੋਜ ਅਤੇ ਝੁਰੜੀਆਂ ਤੋਂ ਰਾਹਤ ਮਿਲਦੀ ਹੈ