ਜੇ ਇੰਝ ਬਣਾਓਗੇ ਦਾਲ ਤਾਂ ਪਚਣ 'ਚ ਹੋਵੇਗੀ ਆਸਾਨ, ਜਾਣੋ ਬਣਾਉਣ ਦਾ ਤਰੀਕਾ



ਮਾਂਹ, ਛੋਲੇ ਅਤੇ ਕਾਲੇ ਚਨੇ ਵਰਗੀਆਂ ਚੀਜ਼ਾਂ ਨੂੰ ਤਿਆਰ ਕਰਨ ਤੋਂ ਪਹਿਲਾਂ ਘੱਟੋ-ਘੱਟ ਰਾਤ ਭਰ ਲਈ ਭਿਓ ਦੇਣਾ ਜ਼ਰੂਰੀ ਹੈ, ਇਨ੍ਹਾਂ ਨੂੰ ਪਕਾਉਣ ਵਿਚ ਘੱਟ ਸਮਾਂ ਲੱਗਦਾ ਹੈ।



ਬਾਜ਼ਾਰ 'ਚ ਕਈ ਤਰ੍ਹਾਂ ਦੀਆਂ ਦਾਲਾਂ ਮਿਲਦੀਆਂ ਹਨ, ਜਿਨ੍ਹਾਂ ਨੂੰ ਪਕਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣ ਅਤੇ ਫਿਰ ਭਿਉਂਣ ਦੀ ਸਲਾਹ ਦਿੱਤੀ ਜਾਂਦੀ ਹੈ



ਪਰ ਕੀ ਇਸ ਦੇ ਕੋਈ ਲਾਭ ਹਨ ਜਾਂ ਕੀ ਇਹ ਖਾਣਾ ਬਣਾਉਣ ਦਾ ਸਮਾਂ ਬਚਾਉਂਦਾ ਹੈ?



ਕਈ ਵਾਰ ਬਾਜ਼ਾਰ ਵਿਚ ਜੋ ਦਾਲਾਂ ਮਿਲਦੀਆਂ ਹਨ, ਉਨ੍ਹਾਂ ਵਿਚ ਰੰਗਾਂ ਦੀ ਮਿਲਾਵਟ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਪਹਿਲਾਂ ਭਿਉਂਦੇ ਹੋ ਤਾਂ ਇਹ ਤੁਹਾਡੇ ਲਈ ਫਾਇਦੇਮੰਦ ਹੁੰਦਾ ਹੈ



ਤੁਸੀਂ ਇਸ ਨੂੰ ਬਿਨਾਂ ਭਿਓਂ ਕੇ ਤਿਆਰ ਕਰਦੇ ਹੋ ਤਾਂ ਇਸ 'ਚ ਮੌਜੂਦ ਹਾਨੀਕਾਰਕ ਸੋਡੀਅਮ ਤੁਹਾਡੇ ਸਰੀਰ 'ਚ ਚਲਾ ਜਾਂਦਾ ਹੈ ਜੋ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ



ਜੇਕਰ ਤੁਸੀਂ ਦਾਲਾਂ ਨੂੰ ਪਕਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਭਿਓ ਕੇ ਰੱਖ ਦਿਓ ਤਾਂ ਤੁਸੀਂ ਦਾਲਾਂ ਦੇ ਫਾਇਦੇ ਨੂੰ ਦੁੱਗਣਾ ਕਰ ਸਕਦੇ ਹੋ



ਦਾਲਾਂ ਨੂੰ ਭਿਓ ਕੇ ਪਕਾਉਣ ਨਾਲ ਇਹ ਚੰਗੀ ਤਰ੍ਹਾਂ ਪਕ ਜਾਂਦੀਆਂ ਹਨ ਅਤੇ ਇਹ ਪਚਣ 'ਚ ਵੀ ਆਸਾਨ ਹੋ ਜਾਂਦੀਆਂ ਹਨ



ਜੇਕਰ ਤੁਸੀਂ ਦਾਲਾਂ ਨੂੰ ਪਕਾਉਣ ਤੋਂ ਕੁਝ ਦੇਰ ਪਹਿਲਾਂ ਭਿਉਂ ਕੇ ਰੱਖੋ ਤਾਂ ਦਾਲ ਜਲਦੀ ਪਕ ਜਾਂਦੀ ਹੈ ਅਤੇ ਇਸ ਨਾਲ ਤੁਹਾਡਾ ਕਾਫੀ ਸਮਾਂ ਬਚ ਸਕਦਾ ਹੈ



ਜੇਕਰ ਤੁਸੀਂ ਖਾਣਾ ਬਣਾਉਣ 'ਚ ਊਰਜਾ ਦੀ ਘੱਟ ਖਪਤ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਦਾਲਾਂ ਨੂੰ ਭਿਓ ਲਓ