ਲੋਕਾਂ ਨੂੰ ਸਰਦੀਆਂ ਦੇ ਕੱਪੜਿਆਂ ਨੂੰ ਸੰਭਾਲ ਸਮੇਂ ਕਾਫੀ ਦਿੱਕਤ ਆਉਂਦੀ ਹੈ



ਇਸ ਲਈ, ਇਹ ਜ਼ਰੂਰੀ ਹੈ ਕਿ ਉਨ੍ਹਾਂ ਕੱਪੜਿਆਂ ਨੂੰ ਸਹੀ ਢੰਗ ਨਾਲ ਰੱਖਿਆ ਜਾਵੇ



ਅੱਜ ਤੁਹਾਨੂੰ ਕੁੱਝ ਖਾਸ ਟਿਪਸ ਦੱਸਾਂਗੇ ਜਿਸ ਨਾਲ ਤੁਸੀਂ ਆਪਣੇ ਕੱਪੜੇ ਸਹੀ ਢੰਗ ਦੇ ਨਾਲ ਸਟੋਰ ਕਰ ਸਕਦੇ ਹੋ



ਊਨੀ ਕੱਪੜਿਆਂ ਨੂੰ ਸਰਦੀਆਂ ਤੋਂ ਬਾਅਦ ਸਟੋਰ ਕਰਨ ਤੋਂ ਪਹਿਲਾਂ ਧੁੱਪ ਵਿਚ ਚੰਗੀ ਤਰ੍ਹਾਂ ਸੁਕਾਓ



ਅਜਿਹਾ ਕਰਨ ਨਾਲ ਕੱਪੜਿਆਂ 'ਚ ਮੌਜੂਦ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ



ਸਰਦੀ ਦਾ ਮੌਸਮ ਖ਼ਤਮ ਹੋਣ ਤੋਂ ਬਾਅਦ, ਕੱਪੜੇ ਧੋ ਕੇ ਸਾਫ਼ ਅਲਮਾਰੀ ਜਾਂ ਬੈਗ ਵਿਚ ਪੈਕ ਕਰਕੇ ਰੱਖੋ



ਇਸ ਗੱਲ ਦਾ ਧਿਆਨ ਰੱਖੋ ਕਿ ਜਿਸ ਜਗ੍ਹਾ 'ਤੇ ਤੁਸੀਂ ਕੱਪੜੇ ਰੱਖ ਰਹੇ ਹੋ, ਉਹ ਸਾਫ਼-ਸੁਥਰੀ ਹੋਵੇ



ਅਲਮਾਰੀ 'ਚ ਨਿੰਮ ਦੇ ਕੁੱਝ ਪੱਤੇ ਰੱਖੋ ਅਤੇ ਉੱਥੇ ਅਖਬਾਰ ਫੈਲਾ ਕੇ ਕੱਪੜਿਆਂ ਨੂੰ ਸਟੋਰ ਕਰੋ। ਅਜਿਹਾ ਕਰਨ ਨਾਲ ਕੱਪੜਿਆਂ 'ਚ ਨਮੀ ਨਹੀਂ ਰਹੇਗੀ



ਕੱਪੜਿਆਂ ਦੀ ਤਾਜ਼ਗੀ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਤੇ ਕੱਪੜਿਆਂ ਨੂੰ ਬਦਬੂ ਤੋਂ ਬਚਾਉਣ ਲਈ ਫਰਨੈਲ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ



ਇਹ ਕੱਪੜਿਆਂ ਨੂੰ ਫੰਗਸ ਤੇ ਬੈਕਟੀਰੀਆ ਤੋਂ ਬਚਾਅ ਕੇ ਰੱਖਦੀਆਂ ਹਨ



ਧਿਆਨ ਦਿਓ ਕਿ ਗਰਮ ਕੱਪੜੇ ਕਦੇ ਵੀ ਲੱਕੜ ਦੀ ਅਲਮਾਰੀ ਵਿੱਚ ਨਾ ਰੱਖੋ, ਦੀਮਕ ਦੀ ਲਾਗ ਕਰਕੇ ਕੱਪੜੇ ਖਰਾਬ ਹੋ ਸਕਦੇ ਹਨ



ਬੱਚਿਆਂ ਅਤੇ ਬਜ਼ੁਰਗਾਂ ਦੇ ਕੱਪੜੇ ਵੱਖ-ਵੱਖ ਰੱਖੋ। ਤਾਂ ਜੋ ਤੁਸੀਂ ਆਪਣੀ ਲੋੜ ਅਨੁਸਾਰ ਕੱਪੜੇ ਕੱਢ ਸਕੋ