ਅੱਜ ਕੱਲ੍ਹ ਧੂੜ ਭਰੀ ਹਵਾਵਾਂ ਅਤੇ ਪ੍ਰਦੂਸ਼ਣ ਕਰਕੇ ਵਾਲ ਬਹੁਤ ਜ਼ਿਆਦਾ ਖਰਾਬ ਹੁੰਦੇ ਹਨ



ਜਿਸ ਕਰਕੇ ਵਾਲ ਬੇਜਾਨ, ਵਾਲਾਂ ਦਾ ਝੜਨ ਵਰਗੀਆਂ ਸਮੱਸਿਆਵਾਂ ਤੋਂ ਨਜਿੱਠਣਾ ਪੈਂਦਾ ਹੈ



ਅੱਜ ਅਸੀਂ ਤੁਹਾਨੂੰ ਇਕ ਖਾਸ ਉਪਾਅ ਦੱਸਾਂਗੇ ਜਿਸ ਨਾਲ ਸੁੱਕੇ ਅਤੇ ਬੇਜਾਨ ਵਾਲਾਂ ਦੀ ਥਾਂ ਤੁਸੀਂ ਸੰਘਣੇ ਅਤੇ ਲੰਬੇ ਵਾਲ ਪਾ ਸਕੋਗੇ



ਇਸ ਸਮੱਸਿਆ ਤੋਂ ਬਚਣ ਲਈ ਅੰਡਾ ਬਹੁਤ ਕਾਰਗਾਰ ਸਾਬਤ ਹੁੰਦਾ ਹੈ



ਅੰਡੇ 'ਚ ਵਿਟਾਮਿਨ ਈ, ਡੀ, ਫੋਲੇਟ ਅਤੇ ਬਾਇਓਟਿਨ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਇਹ ਗੁਣ ਵਾਲਾਂ ਦੇ ਲਈ ਬਹੁਤ ਲਾਭਕਾਰੀ ਸਾਬਿਤ ਹੁੰਦੇ ਹਨ



ਅੰਡੇ ਵਿੱਚ ਮੌਜੂਦ ਬਾਇਓਟਿਨ ਵਾਲਾਂ ਦਾ ਰੰਗ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ



ਅੰਡੇ ਦਾ ਹੇਅਰ ਮਾਸਕ ਬਣਾਉਣ ਲਈ, ਇੱਕ ਕਟੋਰੀ ਵਿੱਚ ਅੰਡੇ ਨੂੰ ਤੋੜੋ ਅਤੇ ਇਸਦੇ ਸਫੈਦ ਹਿੱਸੇ ਨੂੰ ਵੱਖ ਕਰੋ



ਇਸ 'ਚ ਕੌਫੀ ਪਾਊਡਰ, ਐਲੋਵੇਰਾ ਜੈੱਲ, ਨਿੰਬੂ ਦਾ ਰਸ ਅਤੇ ਹਿਨਾ ਪਾਊਡਰ ਮਿਲਾਓ। ਹੁਣ ਇਸ ਪੇਸਟ ਨੂੰ ਪੂਰੇ ਵਾਲਾਂ 'ਤੇ ਚੰਗੀ ਤਰ੍ਹਾਂ ਲਗਾਓ



ਜਦੋਂ ਇਹ ਪੇਸਟ ਸੁੱਕ ਜਾਵੇ ਤਾਂ ਹਲਕੇ ਸ਼ੈਂਪੂ ਨਾਲ ਆਪਣੇ ਸਿਰ ਨੂੰ ਧੋ ਲਓ



ਸੰਘਣੇ ਵਾਲਾਂ ਲਈ ਇਸ ਪੇਸਟ ਨੂੰ ਹਫਤੇ 'ਚ 2-3 ਵਾਰ ਲਗਾਓ



ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।