ਬਾਰਿਸ਼ ਦੇ ਮੌਸਮ ਵਿਚ ਘਰਾਂ ਵਿਚ ਕਿਰਲੀਆਂ ਅਤੇ ਕੀੜੇ-ਮਕੌੜਿਆਂ ਦੀ ਸਮੱਸਿਆ ਆਮ ਗੱਲ ਹੈ। ਇੱਥੇ ਕੁਝ ਸਧਾਰਨ ਘਰੇਲੂ ਉਪਚਾਰ ਹਨ ਜੋ ਇਸ ਸਮੱਸਿਆ ਨਾਲ ਨਜਿੱਠਣ ਵਿੱਚ ਮਦਦ ਕਰ ਸਕਦੇ ਹਨ। ਆਂਡੇ ਦੇ ਛਿਲਕਿਆਂ ਨੂੰ ਉਨ੍ਹਾਂ ਥਾਵਾਂ ਉਤੇ ਰੱਖੋ ਜਿੱਥੋਂ ਕਿਰਲੀ ਆਉਂਦੀ ਹੈ ਜਾਂ ਜਿੱਥੋਂ ਤੁਸੀਂ ਵਾਰ-ਵਾਰ ਕਿਰਲੀ ਦੇਖਦੇ ਹੋ। ਆਂਡੇ ਦੇ ਛਿਲਕਿਆਂ ਵਿੱਚੋਂ ਇੱਕ ਕਿਸਮ ਦੀ ਬਦਬੂ ਆਉਂਦੀ ਹੈ, ਜੋ ਕਿਰਲੀਆਂ ਨੂੰ ਭਜਾਉਣ ਵਿੱਚ ਬਹੁਤ ਕਾਰਗਰ ਸਾਬਤ ਹੁੰਦੀ ਹੈ। ਕੱਚੇ ਕੱਟੇ ਹੋਏ ਪਿਆਜ਼ ਅਤੇ ਲਸਣ ਦੀ ਇੱਕ-ਇੱਕ ਕਲੀ ਉਸ ਜਗ੍ਹਾ 'ਤੇ ਰੱਖੋ ਜਿੱਥੇ ਕਿਰਲੀ ਸਭ ਤੋਂ ਜ਼ਿਆਦਾ ਨਜ਼ਰ ਆਉਂਦੀ ਹੈ, ਕਿਰਲੀਆਂ ਲਸਣ ਅਤੇ ਪਿਆਜ਼ ਦੀ ਤੇਜ਼ ਗੰਧ ਨੂੰ ਬਰਦਾਸ਼ਤ ਨਹੀਂ ਕਰਦੀਆਂ ਤੇ ਕਿਰਲੀਆਂ ਇਨ੍ਹਾਂ ਤੋਂ ਦੂਰ ਰਹਿੰਦੀਆਂ ਹਨ। ਮੋਰ ਦੇ ਖੰਭ ਇੱਕ ਤਰ੍ਹਾਂ ਨਾਲ ਕਿਰਲੀਆਂ ਦੇ ਵੀ ਦੁਸ਼ਮਣ ਹਨ। ਦਰਅਸਲ, ਮੋਰ ਕਿਰਲੀਆਂ ਨੂੰ ਖਾਂਦੇ ਹਨ ਤੇ ਇਹੀ ਕਾਰਨ ਹੈ ਕਿ ਕਿਰਲੀਆਂ ਮੋਰ ਦੇ ਖੰਭਾਂ ਦੀ ਮਹਿਕ ਤੋਂ ਦੂਰ ਭੱਜ ਜਾਂਦੀਆਂ ਹਨ। ਕਿਰਲੀਆਂ ਤੋਂ ਛੁਟਕਾਰਾ ਪਾਉਣ ਲਈ ਨੈਫਥਲੀਨ ਦੀਆਂ ਗੋਲੀਆਂ ਇਕ ਪ੍ਰਭਾਵਸ਼ਾਲੀ ਤਰੀਕਾ ਹੋ ਸਕਦੀਆਂ ਹਨ। ਹਾਲਾਂਕਿ, ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਇਹ ਉਪਾਅ ਕਰਦੇ ਸਮੇਂ ਪਾਲਤੂ ਜਾਨਵਰਾਂ ਜਾਂ ਛੋਟੇ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਹੈ