ਜਿੰਨਾ ਹੋ ਸਕੇ ਬੱਚਿਆਂ ਦੇ ਸਾਹਮਣੇ ਲੜਾਈ-ਝਗੜੇ, ਇਕ-ਦੂਜੇ ਦੀ ਬੇਇੱਜ਼ਤੀ ਕਰਨ ਵਰਗੀਆਂ ਗਤੀਵਿਧੀਆਂ ਤੋਂ ਬਚੋ, ਨਹੀਂ ਤਾਂ ਬੱਚੇ ਵੀ ਭਵਿੱਖ 'ਚ ਅਜਿਹਾ ਹੀ ਕਰਨਗੇ ਬੱਚਿਆਂ 'ਚ ਅਟੈਨਸ਼ਨ-ਡੈਫਿਸਿਟ/ਹਾਈਪਰਐਕਟੀਵਿਟੀ ਡਿਸਆਰਡਰ, ਪੋਸਟ-ਟਰੌਮੈਟਿਕ ਸਟ੍ਰੈਸ ਡਿਸਆਰਡਰ ਵਰਗੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਘਰ ਦੇ ਰੋਜ਼ਾਨਾ ਮਾਹੌਲ ਦਾ ਬੱਚੇ ਦੇ ਮਨ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ, ਬਚਪਨ 'ਚ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਸਕਦਾ ਹੈ ਘਰ ਵਿੱਚ ਰੋਜ਼ਾਨਾ ਹੋਣ ਵਾਲੇ ਲੜਾਈ-ਝਗੜੇ ਕਾਰਨ ਬੱਚੇ ਵੀ ਖਾਣ-ਪੀਣ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ ਕਈ ਵਾਰ ਬੱਚੇ ਘਰ ਦੇ ਕਲੇਸ਼ ਤੋਂ ਤੰਗ ਆ ਕੇ ਗਲਤ ਕਦਮ ਵੀ ਚੁੱਕ ਲੈਂਦੇ ਹਨ ਘਰ ਵਿੱਚ ਕਲੇਸ਼ ਦਾ ਮਾਹੌਲ ਵੀ ਬੱਚਿਆਂ ਨੂੰ ਸਿਗਰਟਨੋਸ਼ੀ ਵੱਲ ਧੱਕ ਸਕਦਾ ਹੈ ਉਸ ਦਾ ਵਿਕਾਸ ਵੀ ਦੂਜੇ ਬੱਚਿਆਂ ਦੇ ਮੁਕਾਬਲੇ ਹੌਲੀ ਹੋ ਜਾਂਦਾ ਹੈ ਤੁਹਾਡਾ ਬੱਚਾ ਘਰ 'ਚ ਹਰ ਸਮੇਂ ਗੁੱਸੇ ਅਤੇ ਤਣਾਅ 'ਚ ਰਹਿੰਦਾ ਹੈ, ਤਾਂ ਇਸ ਦਾ ਅਸਰ ਉਸ ਦੀ ਪੜ੍ਹਾਈ 'ਤੇ ਵੀ ਪੈਂਦਾ ਹੈ