ਗਰਮੀ ਤੋਂ ਬਚਣ ਲਈ ਅੱਜ ਕੱਲ੍ਹ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਜਿਸ ਵਿੱਚ ਆਈਸਕ੍ਰੀਮ ਜਾਂ ਕੁਲਫੀ ਖਾਣ ਦਾ ਰੁਝਾਨ ਕਾਫੀ ਵੱਧ ਗਿਆ ਹੈ।



ਅਜਿਹੇ ਦੇ ਵਿੱਚ ਤੁਸੀਂ ਬਹੁਤ ਹੀ ਆਰਾਮ ਦੇ ਨਾਲ ਘਰ ਦੇ ਵਿੱਚ ਕੁਲਫੀ ਨੂੰ ਤਿਆਰ ਕਰ ਸਕਦੇ ਹੋ।



ਆਓ ਜਾਣਦੇ ਹਾਂ ਠੰਡੀ ਕਾਜੂ ਬਦਾਮ ਦੀ ਕੁਲਫੀ ਨੂੰ ਬਣਾਉਣ ਬਾਰੇ



ਸਮੱਗਰੀ: ਫੁੱਲ ਕਰੀਮ ਦੁੱਧ - 1 ਲੀਟਰ, ਕਾਜੂ - 1/2 ਕੱਪ , ਬਦਾਮ - 1/4 ਕੱਪ , ਖੰਡ - 3/4 ਕੱਪ (ਸਵਾਦ ਅਨੁਸਾਰ), ਇਲਾਇਚੀ ਪਾਊਡਰ - 1/4 ਚਮਚ, ਕੇਵੜੇ ਦਾ ਪਾਣੀ - 2 ਬੂੰਦਾਂ



ਦੁੱਧ ਨੂੰ ਵੱਡੇ ਭਾਂਡੇ 'ਚ ਉਬਾਲੋ। ਘੱਟ ਅੱਗ 'ਤੇ, ਦੁੱਧ ਨੂੰ ਲਗਾਤਾਰ ਹਿਲਾਉਂਦੇ ਹੋਏ ਉਬਾਲੋ ਜਦੋਂ ਤੱਕ ਕਿ ਇਹ ਲਗਭਗ ਅੱਧੀ ਮਾਤਰਾ ਤੋਂ ਘੱਟ ਨਾ ਹੋ ਜਾਵੇ।



ਇਸ ਕੰਮ ਵਿੱਚ ਤੁਹਾਨੂੰ ਲਗਭਗ 30-40 ਮਿੰਟ ਲੱਗ ਸਕਦੇ ਹਨ। ਦੁੱਧ ਨੂੰ ਕੁੱਝ-ਕੁੱਝ ਸਮੇਂ ਬਾਅਦ ਹਿਲਾਉਂਦੇ ਰਹੋ



ਜਦੋਂ ਦੁੱਧ ਅੱਧਾ ਰਹਿ ਜਾਵੇ ਤਾਂ ਇਸ 'ਚ ਕਾਜੂ ਅਤੇ ਬਦਾਮ ਪਾਓ। ਚੰਗੀ ਤਰ੍ਹਾਂ ਮਿਲਾਓ ਅਤੇ 5 ਮਿੰਟ ਲਈ ਘੱਟ ਅੱਗ 'ਤੇ ਪਕਾਓ।



ਖੰਡ ਪਾਓ ਅਤੇ ਲਗਾਤਾਰ ਹਿਲਾਉਂਦੇ ਹੋਏ ਖੰਡ ਨੂੰ ਘੁਲਣ ਦਿਓ। ਤੁਸੀਂ ਆਪਣੇ ਸਵਾਦ ਦੇ ਅਨੁਸਾਰ ਖੰਡ ਦੀ ਮਾਤਰਾ ਵਧਾ ਜਾਂ ਘਟਾ ਸਕਦੇ ਹੋ।



ਇਸ ਤੋਂ ਬਾਅਦ ਅੱਗ ਨੂੰ ਬੰਦ ਕਰ ਦਿਓ ਅਤੇ ਮਿਸ਼ਰਣ ਨੂੰ ਥੋੜ੍ਹਾ ਠੰਡਾ ਹੋਣ ਦਿਓ।



ਇਲਾਇਚੀ ਪਾਊਡਰ ਅਤੇ ਕੇਵੜਾ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਕੁਲਫੀ ਦੇ ਮੋਲਡ ਨੂੰ ਸਾਫ਼ ਕਰੋ ਅਤੇ ਇਸ ਮਿਸ਼ਰਣ ਨਾਲ ਭਰ ਦਿਓ। ਮਿਸ਼ਰਣ ਨੂੰ ਪੂਰੀ ਤਰ੍ਹਾਂ ਠੰਡਾ ਹੋਣ ਦਿਓ।







ਜਦੋਂ ਮਿਸ਼ਰਣ ਠੰਡਾ ਹੋ ਜਾਵੇ ਤਾਂ ਇਸ ਨੂੰ ਘੱਟੋ-ਘੱਟ 8 ਘੰਟੇ ਜਾਂ ਰਾਤ ਭਰ ਲਈ ਫ੍ਰੀਜ਼ਰ 'ਚ ਰੱਖੋ।



ਤੁਸੀਂ ਇਸ ਨੂੰ ਆਪਣੀ ਪਸੰਦ ਅਨੁਸਾਰ ਸੁੱਕੇ ਮੇਵੇ ਜਾਂ ਚਿਰੋਂਜੀ ਨਾਲ ਗਾਰਨਿਸ਼ ਕਰਕੇ ਸਰਵ ਕਰ ਸਕਦੇ ਹੋ।



Thanks for Reading. UP NEXT

ਖੀਰੇ ਨਾਲ ਘੱਟ ਕੀਮਤ 'ਚ ਪਾਰਲਰ ਵਰਗਾ ਹੇਅਰ ਸਪਾ ਕਰੋ ਘਰ 'ਚ

View next story