ਜੋ ਲੋਕ ਨਵਰਾਤਰੀ ਦੇ 9 ਦਿਨ ਵਰਤ ਰੱਖਦੇ ਹਨ, ਉਹ ਇੱਕੋ ਜਿਹਾ ਭੋਜਨ ਖਾ ਕੇ ਬੋਰ ਹੋ ਜਾਂਦੇ ਹਨ। ਇਸ ਦੌਰਾਨ ਆਲੂ ਦੀ ਵਰਤੋਂ ਵੀ ਬਹੁਤ ਕੀਤੀ ਜਾਂਦੀ ਹੈ। ਅਜਿਹੇ 'ਚ ਇਨ੍ਹਾਂ ਨੂੰ ਖਾਣ ਨਾਲ ਬੋਰੀਅਤ ਆ ਸਕਦੀ ਹੈ। ਅਜਿਹੇ 'ਚ ਤੁਹਾਨੂੰ ਕੱਚੇ ਕੇਲੇ ਦੀ ਵਰਤੋਂ ਕਰਨੀ ਚਾਹੀਦੀ ਹੈ ਕੱਚੇ ਕੇਲੇ ਦੇ ਚਿਪਸ ਦਾ ਸਵਾਦ ਚੰਗਾ ਹੁੰਦਾ ਹੈ। ਇਸ ਨੂੰ ਬਣਾਉਣ ਲਈ ਇਕ ਜਾਂ ਦੋ ਕੱਚੇ ਕੇਲੇ ਲਓ ਅਤੇ ਫਿਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ। ਹੁਣ ਇਸ ਨੂੰ ਛਿੱਲ ਲਓ ਅਤੇ ਕੇਲੇ ਨੂੰ ਬਾਰੀਕ ਕੱਟ ਲਓ। ਫਿਰ ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਇਸ ਵਿਚ ਕੱਟਿਆ ਹੋਇਆ ਕੇਲਾ ਪਾਓ। ਦੋਹਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਪਕਾਓ ਅਤੇ ਬਾਹਰ ਕੱਢ ਲਓ। ਸੇਂਧਾ ਨਮਕ ਪਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਕੱਚੇ ਕੇਲੇ ਤੋਂ ਸਬਜ਼ੀ ਬਣਾਈ ਜਾ ਸਕਦੀ ਹੈ। ਇਸ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ ਅਤੇ ਵਰਤ ਦੇ ਦੌਰਾਨ ਵੀ ਖਾਧਾ ਜਾ ਸਕਦਾ ਹੈ। ਇਹ ਸੁੱਕੀ ਸਬਜ਼ੀ ਹੈ ਅਤੇ ਇਸ ਨੂੰ ਦਹੀਂ ਦੇ ਨਾਲ ਖਾਧਾ ਜਾ ਸਕਦਾ ਹੈ। ਤੁਸੀਂ ਕੱਚੇ ਕੇਲੇ ਤੋਂ ਸਵਾਦਿਸ਼ਟ ਵਰਤ ਦੀਆਂ ਟਿੱਕੀਆਂ ਬਣਾ ਸਕਦੇ ਹੋ। ਇਸ ਨੂੰ ਬਣਾਉਣ ਲਈ ਪਹਿਲਾਂ ਕੱਚੇ ਕੇਲੇ ਨੂੰ ਉਬਾਲੋ ਅਤੇ ਫਿਰ ਠੰਡਾ ਹੋਣ ਦਿਓ। ਹੁਣ ਕੇਲੇ ਦੇ ਛਿਲਕੇ ਨੂੰ ਹਟਾਓ ਅਤੇ ਫਿਰ ਕੇਲੇ ਨੂੰ ਮੈਸ਼ ਕਰੋ। ਇਸ 'ਚ ਉਨ੍ਹਾਂ ਮਸਾਲਿਆਂ ਨੂੰ ਮਿਲਾਓ ਜੋ ਤੁਸੀਂ ਵਰਤ ਦੇ ਦੌਰਾਨ ਖਾਂਦੇ ਹੋ। ਨਮਕ, ਕਾਲੀ ਮਿਰਚ, ਸੌਂਫ, ਲਾਲ ਮਿਰਚ ਪਾਊਡਰ, ਹਰਾ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਤੋਂ ਟਿੱਕੀ ਬਣਾ ਲਓ ਅਤੇ ਫਿਰ ਪੈਨ 'ਤੇ ਘਿਓ ਪਾ ਕੇ ਗਰਮ ਕਰੋ। ਹੁਣ ਇਸ ਘਿਓ 'ਚ ਟਿੱਕੀਆਂ ਨੂੰ ਦੋਹਾਂ ਪਾਸਿਆਂ ਤੋਂ ਫਰਾਈ ਕਰ ਲਓ। ਹੁਣ ਇਹ ਸਰਵ ਕਰਨ ਲਈ ਤਿਆਰ ਨੇ।