ਨਵਜੰਮੇ ਬੱਚੇ ਦੇ ਪਾਲਣ-ਪੋਸ਼ਣ ਲਈ ਆਹ ਗੱਲਾਂ ਦਾ ਰੱਖੋ ਖਾਸ ਧਿਆਨ



ਮਾਤਾ-ਪਿਤਾ ਬਣਨਾ ਕਿਸੇ ਦੇ ਜੀਵਨ ਦਾ ਸਭ ਤੋਂ ਮਜ਼ੇਦਾਰ ਅਨੁਭਵ ਹੁੰਦਾ ਹੈ। ਭਾਵੇਂ ਮਾਂ-ਬਾਪ ਦੋਵੇਂ ਮਿਲ ਕੇ ਬੱਚੇ ਦੀ ਦੇਖਭਾਲ ਕਰਨ, ਫਿਰ ਵੀ ਮਾਂ ਨੂੰ ਹਰ ਛੋਟੀ-ਮੋਟੀ ਗੱਲ ਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ।



ਛੋਟੇ ਬੱਚਿਆਂ ਦੀ ਦੇਖਭਾਲ ਕਰਨਾ ਬਹੁਤ ਸਾਵਧਾਨੀ ਵਾਲਾ ਕੰਮ ਹੁੰਦਾ ਹੈ ਅਜਿਹੇ 'ਚ ਬੱਚੇ ਨੂੰ ਸਿਹਤਮੰਦ ਰੱਖਣ ਲਈ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਓ ਪਤਾ ਕਰੀਏ



ਅਕਸਰ ਬਜ਼ੁਰਗ ਕਹਿੰਦੇ ਹਨ ਕਿ ਬੱਚਿਆਂ ਦੀਆਂ ਅੱਖਾਂ 'ਚ ਕਾਜਲ ਲਗਾਉਣੀ ਚਾਹੀਦੀ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਬੱਚਿਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ



ਕੁਝ ਲੋਕ ਚਾਰ-ਪੰਜ ਮਹੀਨਿਆਂ ਤੋਂ ਬੱਚੇ ਨੂੰ ਪਾਣੀ ਅਤੇ ਠੋਸ ਭੋਜਨ ਦੇਣਾ ਸ਼ੁਰੂ ਕਰ ਦਿੰਦੇ ਹਨ, ਜਦਕਿ ਮਾਂ ਦਾ ਦੁੱਧ ਛੇ ਮਹੀਨਿਆਂ ਤੱਕ ਬੱਚੇ ਦੇ ਪੋਸ਼ਣ ਲਈ ਕਾਫੀ ਹੁੰਦਾ ਹੈ



ਛੋਟੇ ਬੱਚੇ ਅਕਸਰ ਪਿਸ਼ਾਬ ਕਰਦੇ ਹਨ ਅਤੇ ਇਸ ਕਾਰਨ ਉਨ੍ਹਾਂ ਨੂੰ ਡਾਇਪਰ ਪਹਿਨਣੇ ਪੈਂਦੇ ਹਨ, ਪਰ ਬੱਚੇ ਨੂੰ ਜ਼ਿਆਦਾ ਦੇਰ ਤੱਕ ਡਾਇਪਰ ਪਹਿਨ ਕੇ ਨਹੀਂ ਰੱਖਣਾ ਚਾਹੀਦਾ ਹੈ



ਨਵੇਂ ਜਨਮੇ ਬੱਚੇ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ, ਇਸ ਲਈ ਬੇਬੀ ਕੇਅਰ ਉਤਪਾਦ ਜਿਵੇਂ ਕਿ ਸ਼ੈਂਪੂ, ਬਾਡੀ ਵਾਸ਼, ਬਾਡੀ ਮਸਾਜ ਆਇਲ, ਲੋਸ਼ਨ ਬਹੁਤ ਧਿਆਨ ਨਾਲ ਖਰੀਦਣੇ ਚਾਹੀਦੇ ਹਨ



ਦੁੱਧ ਪਿਲਾਉਣ ਤੋਂ ਬਾਅਦ ਬੱਚੇ ਦੀ ਪਿੱਠ ਨੂੰ ਹਲਕਾ ਜਿਹਾ ਥਪਥਪਾਉਣ ਨਾਲ ਆਰਾਮ ਮਿਲਦਾ ਹੈ



ਨਵੇਂ ਜਨਮੇ ਬੱਚੇ ਨੂੰ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ