ਸਿਹਤਮੰਦ ਰਹਿਣ ਲਈ ਹਲਦੀ ਵਾਲੇ ਦੁੱਧ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਹੈ। ਇਹ ਦੁੱਧ ਅਜਿਹੇ ਪੋਸ਼ਕ ਤੱਤਾਂ ਦਾ ਖਜਾਨਾ ਹੈ, ਜਿਸ ਨਾਲ ਸਰੀਰ ਦੀਆਂ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਸਰਦੀ-ਜ਼ੁਕਾਮ, ਖੰਘ, ਗਲੇ ਵਿੱਚ ਖ਼ਰਾਸ਼ ਆਦਿ ਸਮੱਸਿਆ ਵਿੱਚ ਹਲਦੀ ਵਾਲੇ ਦੁੱਧ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ ਭਲੇ ਦੀ ਹਲਦੀ ਵਾਲਾ ਦੁੱਧ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ ਪਰ ਕੁਝ ਲੋਕਾਂ ਨੂੰ ਹਲਦੀ ਵਾਲਾ ਦੁੱਧ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਹਲਦੀ ਵਾਲਾ ਦੁੱਧ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਹਲਦੀ ਵਿੱਚ ਪਾਏ ਜਾਣ ਵਾਲੇ ਕੰਪਾਊਂਡ ਆਇਰਨ ਦੇ ਅਵਸ਼ੋਸ਼ਣ ਵਿੱਚ ਰੁਕਾਵਟ ਬਣਦੇ ਹਨ। ਇਸ ਕਰਕੇ ਆਇਰਨ ਦੀ ਕਮੀ ਵਾਲੇ ਲੋਕਾਂ ਨੂੰ ਹਲਦੀ ਵਾਲਾ ਦੁੱਧ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਬਲੱਡ ਸ਼ੂਗਰ ਦੇ ਮਰੀਜ਼ਾਂ ਨੂੰ ਹਲਦੀ ਵਾਲਾ ਦੁੱਧ ਨਹੀਂ ਪੀਣਾ ਚਾਹੀਦਾ ਹੈ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਅਪਚ, ਐਸੀਡਿਟੀ ਅਤੇ ਡਾਇਰੀਆ ਦੀ ਸਮੱਸਿਆ ਹੈ ਤਾਂ ਹਲਦੀ ਵਾਲਾ ਦੁੱਧ ਪੀਣ ਤੋਂ ਬਚਣਾ ਚਾਹੀਦਾ ਹੈ ਪ੍ਰੈਗਨੈਂਟ ਔਰਤਾਂ ਨੂੰ ਹਲਦੀ ਵਾਲਾ ਦੁੱਧ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਲੀਵਰ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਹਲਦੀ ਵਾਲਾ ਦੁੱਧ ਪੀਣ ਤੋਂ ਬਚੋ