ਵੱਧਦੀ ਉਮਰ 'ਚ ਇੰਝ ਰਹੋ ਖੂਬਸੂਰਤ ਹਰ ਕੋਈ ਚਮਕਦਾਰ ਚਮੜੀ ਚਾਹੁੰਦਾ ਹੈ। ਪਰ ਉਮਰ ਦੇ ਨਾਲ ਚਿਹਰੇ ਦੀ ਚਮਕ ਦਿਨੋ-ਦਿਨ ਘਟਦੀ ਜਾਂਦੀ ਹੈ ਜ਼ਿਆਦਾਤਰ 35 ਤੋਂ 40 ਸਾਲ ਦੀ ਉਮਰ ਤੋਂ ਬਾਅਦ ਢਿੱਲੀ ਚਮੜੀ ਤੇ ਕਾਲੇ ਧੱਬੇ ਦਿਖਾਈ ਦੇਣ ਲੱਗ ਪੈਂਦੇ ਹਨ ਅਜਿਹੇ 'ਚ ਉਮਰ ਵਧਣ ਦੇ ਨਾਲ-ਨਾਲ ਕੁਝ ਜ਼ਰੂਰੀ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤਾਂ ਜੋ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕੋ 30 ਤੋਂ ਬਾਅਦ ਵੀ ਚਿਹਰੇ ਦੀ ਚਮਕ ਬਰਕਰਾਰ ਰੱਖਣ ਲਈ, ਚਮੜੀ ਦੀ ਦੇਖਭਾਲ ਦੀ ਸਹੀ ਰੁਟੀਨ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਇਸ ਦੇ ਲਈ ਕਲੀਨਜ਼ਿੰਗ, ਟੋਨਿੰਗ ਅਤੇ ਮਾਇਸਚਰਾਈਜ਼ਿੰਗ ਦੀ ਪਾਲਣਾ ਕਰਨੀ ਚਾਹੀਦੀ ਹੈ ਸਿਹਤਮੰਦ ਭੋਜਨ ਖਾਓ ਅਤੇ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲਓ। ਸਹੀ ਨੀਂਦ ਨਾ ਆਉਣ ਕਾਰਨ ਅੱਖਾਂ ਦੇ ਨੇੜੇ ਕਾਲੇ ਘੇਰੇ ਅਤੇ ਝੁਰੜੀਆਂ ਦਿਖਾਈ ਦਿੰਦੀਆਂ ਹਨ ਚਮੜੀ ਨੂੰ ਸਿਹਤਮੰਦ ਅਤੇ ਜਵਾਨ ਰੱਖਣ ਲਈ ਨਿਯਮਿਤ ਰੂਪ ਨਾਲ ਕਸਰਤ ਕਰੋ। ਇਹ ਖੂਨ ਦੇ ਗੇੜ ਵਿੱਚ ਸੁਧਾਰ ਕਰਦਾ ਹੈ ਘਰੇਲੂ ਨੁਸਖਿਆਂ ਨੂੰ ਅਪਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ 'ਚ ਮੌਜੂਦ ਕਿਸੇ ਵੀ ਚੀਜ਼ ਕਾਰਨ ਤੁਹਾਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ