ਸਾਲ 2024 ਵੀ ਮੁੱਕਣ ਵਾਲਾ ਹੈ। ਹਰ ਲੰਘੇ ਸਾਲ ਵਿੱਚ ਕਈ ਅਜਿਹੀਆਂ ਚੀਜ਼ਾਂ ਵਾਪਰਦੀਆਂ ਹਨ ਜੋ ਭਵਿੱਖ ਵਿੱਚ ਵੀ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚ ਇੱਕ ਦਿਲਚਸਪ ਜਾਣਕਾਰੀ ਦੀ ਉਡੀਕ ਰਹਿੰਦੀ ਹੈ ਕਿ ਇਸ ਵਾਰ ਗੂਗਲ ਉਪਰ ਕੀ-ਕੀ ਸਰਚ ਹੋਇਆ।

ਦੱਸ ਦਈਏ ਕਿ ਇਸ ਸਾਲ ਗੂਗਲ 'ਤੇ ਭਾਰਤੀ ਉਪਭੋਗਤਾਵਾਂ ਵੱਲੋਂ ਸਭ ਤੋਂ ਵੱਧ ਖੋਜੇ ਗਏ ਦੋ ਵਿਸ਼ੇ ਕ੍ਰਿਕਟ ਨਾਲ ਸਬੰਧਤ ਸਨ-ਇੰਡੀਅਨ ਪ੍ਰੀਮੀਅਰ ਲੀਗ (IPL) ਤੇ ਟੀ-20 ਵਿਸ਼ਵ ਕੱਪ।



ਭਾਰਤੀ ਉਪਭੋਗਤਾਵਾਂ ਨੇ ਫਿਲਮਾਂ, ਕ੍ਰਿਕਟ ਤੇ ਪ੍ਰਸਿੱਧ ਮੀਮਜ਼ ਦੇ ਨਾਲ-ਨਾਲ ਯਾਤਰਾ ਦੇ ਸਥਾਨਾਂ ਤੇ ਵਿਸ਼ੇਸ਼ ਪਕਵਾਨਾਂ ਬਾਰੇ ਬਹੁਤ ਸਾਰੀ ਜਾਣਕਾਰੀ ਦੀ ਖੋਜ ਕੀਤੀ।



ਕ੍ਰਿਕਟ: ਇਸ ਸਾਲ ਗੂਗਲ 'ਤੇ ਭਾਰਤੀ ਉਪਭੋਗਤਾਵਾਂ ਦੁਆਰਾ ਸਭ ਤੋਂ ਵੱਧ ਖੋਜੇ ਗਏ ਦੋ ਵਿਸ਼ੇ ਕ੍ਰਿਕਟ,IPL ਤੇ ਟੀ-20 ਵਿਸ਼ਵ ਕੱਪ ਨਾਲ ਸਬੰਧਤ ਸਨ।



ਇਸ ਤੋਂ ਇਲਾਵਾ ਇੰਡੀਅਨ ਸੁਪਰ ਲੀਗ ਨੇ ਵੀ ਸੂਚੀ ਵਿੱਚ 10ਵੇਂ ਸਥਾਨ 'ਤੇ ਜਗ੍ਹਾ ਬਣਾਈ।



ਚੋਣ ਨਤੀਜੇ 2024 ਤੇ ਓਲੰਪਿਕ 2024 ਵੀ ਇਸ ਸਾਲ ਦੀਆਂ ਚੋਟੀ ਦੀਆਂ ਖੋਜਾਂ ਵਿੱਚ ਸ਼ਾਮਲ ਸਨ।



ਫਿਲਮਾਂ ਤੇ ਟੀਵੀ ਸ਼ੋਅ- ਇਸਤਰੀ-2, ਕਲਕੀ 2898 AD, 12ਵੀਂ ਫੇਲ੍ਹ, ਲਾਪਤਾ ਲੇਡੀਜ਼, ਹਨੂਮਾਨ



ਚੋਟੀ ਦੇ 5 ਟੀਵੀ ਸ਼ੋਅ- ਹੀਰਾਮੰਡੀ, ਮਿਰਜ਼ਾਪੁਰ, ਦ ਲਾਸਟ ਆਫ ਅਸ, ਬਿੱਗ ਬੌਸ 17, ਪੰਚਾਇਤ



ਮੀਮਜ਼ ਤੇ ਅਜੀਬੋ-ਗਰੀਬ ਸਰਚ ਟਰਮ-ਔਰੰਜ ਪੀਲ ਥਿਊਰੀ, ਵੈਰੀ ਡਿੰਪਓਰ, ਵੈਰੀ ਮਾਈਂਡਫੁਲ, ਬਲੂ ਗ੍ਰਿੰਚ ਨੀ ਸਰਜਰੀ



ਯੂਜ਼ਰਸ ਨੇ ਕੁਝ ਅਨੋਖੇ ਸ਼ਬਦ ਜਿਵੇਂ ਮੋਏ ਮੋਏ, ਪੂਕੀ ਤੇ ਸਰਵਾਈਕਲ ਕੈਂਸਰ ਵਰਗੇ ਕੁਝ ਵਿਲੱਖਣ ਸ਼ਬਦਾਂ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ।