ਭੋਜਨ ਖਾਣ ਦੇ ਮਾਮਲੇ ਵਿਚ ਮਨੁੱਖਾਂ ਦੀਆਂ ਕਈ ਕਿਸਮਾਂ ਹਨ। ਇਨ੍ਹਾਂ ਵਿਚੋਂ ਸ਼ਾਕਾਹਾਰੀ (Vegetarian) ਤੇ ਮਾਸਾਹਾਰੀ (Non-Vegetarian) ਦੋ ਪ੍ਰਮੁੱਖ ਕਿਸਮਾਂ ਹਨ।



ਸ਼ਾਕਾਹਾਰੀ ਲੋਕ ਸਿਰਫ਼ ਡੇਅਰੀ ਪ੍ਰੋਡਕਟ ਅਤੇ ਪੌਦਿਆਂ ਤੋਂ ਮਿਲਣ ਵਾਲੇ ਭੋਜਨ ਨੂੰ ਹੀ ਆਪਣੀ ਡਾਇਟ ਵਿਚ ਸ਼ਾਮਿਲ ਕਰਦੇ ਹਨ।



ਜਦੋਂ ਕਿ ਮਾਸਾਹਾਹੀ ਲੋਕ ਇਸ ਸਭ ਦੇ ਨਾਲ ਨਾਲ ਮਾਸ ਭਾਵ ਕੇ ਮੀਟ ਮੱਛੀ ਵੀ ਖਾ ਲੈਂਦੇ ਹਨ।



ਭਾਰਤ ਵਿਚ ਪਿਆਜ਼ ਟਮਾਟਰ ਤੇ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਰਕੇ ਸ਼ਾਕਾਹਾਰੀ ਖਾਣਾ ਮਹਿੰਗਾ ਹੋ ਗਿਆ ਹੈ।



ਕ੍ਰਿਸਿਲ ਮਾਰਕਿਨ ਇਨਟੈਲੀਜੈਂਸ ਐਂਡ ਇਨਾਲਿਸਿਸ ਦੁਆਰਾ ਜਾਰੀ ਰਿਪੋਰਟ ਦੇ ਅਨੁਸਾਰ ਫਰਵਰੀ ਮਹੀਨੇ ਵਿਚ ਸ਼ਾਕਾਹਾਰੀ ਥਾਲੀ 7 ਫੀਸਦੀ ਮਹਿੰਗੀ ਹੋ ਗਈ ਹੈ



ਅਤੇ ਮਾਸਾਹਾਰੀ ਥਾਲੀ 9 ਫੀਸਦੀ ਸਸਤੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾਕਾਹਾਰੀ ਥਾਲੀ (Vegetarian Thali) ਜਿਸ ਵਿਚ ਰੋਟੀ ਸਬਜ਼ੀ, ਚਾਵਲ, ਦਾਲ, ਦਹੀ ਤੇ ਸਲਾਦ ਸ਼ਾਮਿਲ ਹੈ,



ਦੀ ਕੀਮਤ ਵਿਚ ਵਾਧਾ ਹੋਇਆ ਹੈ। ਫਰਵਰੀ ਮਹੀਨੇ ਵਿਚ ਇਸਦੀ ਕੀਮਤ ਵਧ ਕੇ 27.5 ਰੁਪਏ ਹੋ ਗਈ ਹੈ



ਜਦਕਿ ਫਰਵਰੀ 2023 ਵਿਚ ਇਸਦੀ ਕੀਮਤ 25.6 ਰੁਪਏ ਸੀ। ਇਸਦਾ ਪ੍ਰਮੁੱਖ ਕਾਰਨ ਪਿਆਜ਼ ਤੇ ਟਮਾਟਰ ਦੀਆਂ ਕੀਮਤਾ ਵਿਚ ਲਗਾਤਾਰ ਹੋ ਰਿਹਾ ਵਾਧਾ ਹੈ।



ਇਸਦੇ ਨਾਲ ਹੀ ਸਬਜ਼ੀਆਂ, ਚੌਲਾਂ ਤੇ ਦਾਲਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ।



ਜਿਸ ਕਾਰਨ ਸ਼ਾਕਾਹਾਰੀ ਥਾਲੀ ਦੀਆਂ ਕੀਮਤਾਂ ਵਧ ਰਹੀਆਂ ਹਨ। ਸ਼ਾਕਾਹਾਰੀ ਥਾਲੀ ਦੀਆਂ ਕੀਮਤਾਂ ਵਧਣ ਨਾਲ ਸ਼ਾਕਾਹਾਰੀ ਲੋਕਾਂ ਲਈ ਖਾਣਾ ਮਹਿੰਗਾ ਹੋ ਗਿਆ ਹੈ।