ਕੀ ਤੁਸੀਂ ਜਾਣਦੇ ਹੋ ਇਸ ਅਨੋਖੇ ਮੰਦਿਰ ਬਾਰੇ, ਨਾਮ ਜਾਣ ਕੇ ਹੀ ਰਹਿ ਜਾਓਗੇ ਹੈਰਾਨ ਅੱਜ ਇੱਕ ਅਜਿਹੇ ਮੰਦਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹ ਮੰਦਰ ਜਾਪਾਨ 'ਚ ਹੈ, ਜਿਸ ਨੂੰ ਡਿਵੋਰਸ ਟੈਂਪਲ ਕਿਹਾ ਜਾਂਦਾ ਹੈ 12ਵੀਂ ਅਤੇ 13ਵੀਂ ਸਦੀ ਦੌਰਾਨ ਜਾਪਾਨੀ ਸਮਾਜ ਵਿੱਚ ਤਲਾਕ ਦੀ ਵਿਵਸਥਾ ਸਿਰਫ਼ ਮਰਦਾਂ ਲਈ ਹੀ ਕੀਤੀ ਗਈ ਸੀ ਇਸ ਮੰਦਰ ਦੇ ਦਰਵਾਜ਼ੇ ਉਨ੍ਹਾਂ ਔਰਤਾਂ ਲਈ ਖੁੱਲ੍ਹ ਗਏ ਜੋ ਘਰੇਲੂ ਹਿੰਸਾ ਜਾਂ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਸਨ ਡਿਵੋਰਸ ਮੰਦਿਰ ਸੁਣਨ ਵਿੱਚ ਬੇਸ਼ੱਕ ਥੋੜ੍ਹਾ ਅਜੀਬ ਲੱਗਦਾ ਹੈ, ਪਰ ਇਸਦੇ ਪਿੱਛੇ ਵੀ ਇੱਕ ਕਹਾਣੀ ਹੈ ਲੋਕਾਂ ਦੀ ਮੰਨੀਏ ਤਾਂ ਮੰਦਿਰ ਦਾ ਇਤਿਹਾਸ ਲਗਭਗ 600 ਸਾਲ ਪੁਰਾਣਾ ਹੈ,ਇਹ ਮੰਦਰ ਜਾਪਾਨ ਦੇ ਕਾਮਾਕੁਰਾ ਸ਼ਹਿਰ ਵਿੱਚ ਹੈ ਪਹਿਲਾਂ ਔਰਤਾਂ ਆਪਣੇ ਜ਼ਾਲਮ ਪਤੀਆਂ ਤੋਂ ਛੁਟਕਾਰਾ ਪਾਉਣ ਲਈ ਇਸ ਮੰਦਰ ਦੀ ਸ਼ਰਨ ਲੈਂਦੀਆਂ ਸਨ ਇਸ ਮੰਦਰ ਨੂੰ ਕਾਕੁਸਾਨ-ਨੀ ਨਾਮ ਦੀ ਨਨ ਨੇ ਆਪਣੇ ਪਤੀ ਹੋਜੋ ਟੋਕਿਮੁਨ ਦੀ ਯਾਦ ਵਿੱਚ ਬਣਾਇਆ ਸੀ ਲੋਕਾਂ ਮੁਤਾਬਕ ਔਰਤਾਂ ਕਰੀਬ ਤਿੰਨ ਸਾਲ ਇਸ ਮੰਦਰ 'ਚ ਰਹਿਣ ਤੋਂ ਬਾਅਦ ਆਪਣੇ ਪਤੀ ਨਾਲ ਸਬੰਧ ਤੋੜ ਸਕਦੀਆਂ ਸਨ ਸਾਲ 1902 ਤੱਕ ਮੰਦਰ ਵਿੱਚ ਪੁਰਸ਼ਾਂ ਦੇ ਆਉਣ ਦੀ ਸਖ਼ਤ ਮਨਾਹੀ ਸੀ। ਪਰ ਇਸ ਤੋਂ ਬਾਅਦ, ਜਦੋਂ 1902 ਵਿਚ ਏਂਗਾਕੂ-ਜੀ ਨੇ ਇਸ ਮੰਦਰ ਦੀ ਦੇਖ-ਭਾਲ ਕੀਤੀ, ਤਾਂ ਉਨ੍ਹਾਂ ਨੇ ਇਕ ਪੁਰਸ਼ ਮਠਾਠ ਨਿਯੁਕਤ ਕੀਤਾ