ਵਾਲ ਸਾਡੀ ਪਰਸਨੈਲਿਟੀ ਦਾ ਇੱਕ ਅਜਿਹਾ ਪਹਿਲੂ ਹਨ



ਜੇਕਰ ਇਹ ਚੰਗੇ ਨਾ ਹੋਣ ਤਾਂ ਉਸ ਦਾ ਸਾਡੀ ਖੂਬਸੂਰਤੀ 'ਤੇ ਵੀ ਅਸਰ ਪੈ ਸਕਦਾ ਹੈ



ਵਾਲਾਂ ਨੂੰ ਮਜਬੂਤ ਰੱਖਣ ਦੇ ਲਈ ਤੇਲ ਲਾਉਣਾ ਬਹੁਤ ਜ਼ਰੂਰੀ ਹੈ



ਵਾਲਾਂ ਦੇ ਲਈ ਤੇਲ ਭੋਜਨ ਦੀ ਤਰ੍ਹਾਂ ਹੁੰਦਾ ਹੈ



ਵਾਲਾਂ ਵਿੱਚ ਤੇਲ ਲਾਉਣ ਦਾ ਸਹੀ ਤਰੀਕਾ ਕੀ ਹੈ



ਕਈ ਵਾਰ ਲੋਕ ਪੂਰੀ ਰਾਤ ਵਾਲਾਂ ਵਿੱਚ ਤੇਲ ਲਾ ਕੇ ਛੱਡ ਦਿੰਦੇ ਹਨ



ਅਤੇ ਅਗਲੇ ਦਿਨ ਸਵੇਰੇ ਵਾਲਾਂ ਨੂੰ ਧੋ ਲੈਂਦੇ ਹਨ



ਪਰ ਇਹ ਤਰੀਕਾ ਬਿਲਕੁਲ ਗਲਤ ਹੈ



ਵਾਲਾਂ ਵਿੱਚ ਤੇਲ ਸਿਰਫ 45 ਤੋਂ 50 ਮਿੰਟ ਤੱਕ ਹੀ ਲਾ ਕੇ ਰੱਖਣਾ ਚਾਹੀਦਾ ਹੈ



ਇਸ ਤੋਂ ਬਾਅਦ ਵਾਲ ਧੋ ਲਓ, ਕਦੇ ਵੀ ਘੰਟੇ ਤੋਂ ਵੱਧ ਵਾਲਾਂ ਵਿੱਚ ਤੇਲ ਨਾ ਰਹਿਣ ਦਿਓ