ਜੇ ਤੁਸੀਂ ਖਾਣਾ ਖਾ ਕੇ ਸੌਂ ਜਾਂਦੇ ਹੋ ਤਾਂ ਅਜਿਹਾ ਕਰਨਾ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ

ਰੋਟੀ ਖਾਣ ਤੋਂ ਬਾਅਦ 15 ਮਿੰਟ ਤੁਰਨਾ ਚਾਹੀਦਾ ਹੈ ਇਸ ਨਾਲ ਪਾਚਨ ਬਿਹਤਰ ਹੁੰਦੀ ਹੈ ਤੇ ਚਰਬੀ ਵੀ ਘਟਦੀ ਹੈ।

ਤਾਂ ਆਓ ਤੁਹਾਨੂੰ ਦੱਸੀਏ ਕਿ ਰੋਟੀ ਖਾਣ ਤੋਂ ਬਾਅਦ ਤੁਰਨ ਨਾਲ ਸਰੀਰ ਨੂੰ ਕੀ-ਕੀ ਫ਼ਾਇਦੇ ਮਿਲਦੇ ਹਨ।

Published by: ਗੁਰਵਿੰਦਰ ਸਿੰਘ

ਰੋਟੀ ਖਾਣ ਤੋਂ ਬਾਅਦ ਤੁਰਨ ਨਾਲ ਭਾਰ ਘੱਟ ਹੁੰਦਾ ਹੈ ਤੇ ਪੇਟ ਦੀ ਚਰਬੀ ਵੀ ਇਸ ਨਾਲ ਘਟਦੀ ਹੈ।

ਖਾਣ ਖਾਣ ਤੋਂ ਬਾਅਦ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਤੇ ਸੈਰ ਕਰਨ ਤੋਂ ਬਾਅਦ ਇਹ ਤੇਜ਼ ਹੋ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਇਸ ਨਾਲ ਸਾਡੇ ਸਰੀਰ ਦਾ ਹਰ ਅੰਗ ਤੇ ਮਾਸਪੇਸ਼ੀਆਂ ਸਹੀ ਤਰ੍ਹਾਂ ਨਾਲ ਕੰਮ ਕਰਦੀਆਂ ਹਨ ।



ਕਈ ਵਾਰ ਲੋਕਾਂ ਨੂੰ ਤਣਾਅ ਕਰਕੇ ਨੀਂਦ ਨਹੀਂ ਆਉਂਦੀ ਪਰ ਰੋਟੀ ਖਾਣ ਤੋਂ ਬਾਅਦ ਤੁਰਨ ਨਾਲ ਨੀਂਦ ਵਿੱਚ ਸੁਧਾਰ ਹੁੰਦਾ ਹੈ



ਸ਼ੂਗਰ ਦੇ ਮਰੀਜ਼ਾਂ ਨੂੰ ਵੀ ਰੋਟੀ ਖਾਣ ਤੋਂ ਬਾਅਦ ਸੈਰ ਕਰਨ ਦੀ ਦੀ ਸਲਾਹ ਦਿੱਤੀ ਜਾਂਦੀ ਹੈ।



ਖਾਣਾ ਖਾਣ ਤੋਂ ਬਾਅਦ ਘੱਟੋ-ਘੱਟ 15 ਮਿੰਟ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਜੇ ਸਰੀਰ ਇਜਾਜ਼ਤ ਦੇਵੇ ਤਾਂ ਇਸ ਨੂੰ ਵਧਾ ਸਕਦੇ ਹੋ।