ਜਾਣਕੇ ਹੋ ਜਾਓਗੇ ਹੈਰਾਨ ਘਰ 'ਚ ਵਰਤਣ ਵਾਲੀਆਂ ਇਹਨਾਂ ਚੀਜਾਂ ਦੀ ਵੀ ਹੁੰਦੀ ਹੈ ਐਕਸਪਾਇਰੀ ਡੇਟ



ਲੋਕ ਬਾਜ਼ਾਰ 'ਚ ਕੁਝ ਪੈਕ ਕੀਤੀਆਂ ਵਸਤੂਆਂ ਦੀ ਖਰੀਦਦਾਰੀ ਕਰਦੇ ਸਮੇਂ ਐਕਸਪਾਇਰੀ ਡੇਟ ਤਾਂ ਚੈੱਕ ਕਰ ਲੈਂਦੇ ਹਨ ਪਰ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ।



ਆਓ ਜਾਣਦੇ ਹਾਂ ਘਰ 'ਚ ਅਜਿਹੀਆਂ ਕਿਹੜੀਆਂ ਚੀਜ਼ਾਂ ਜਿਹਨਾਂ ਨੂੰ ਸਮੇਂ-ਸਮੇਂ 'ਤੇ ਬਦਲਦੇ ਰਹਿਣਾ ਬਹੁਤ ਜ਼ਰੂਰੀ ਹੈ



ਸਿਰਹਾਣੇ ਨੂੰ ਸਮੇਂ-ਸਮੇਂ 'ਤੇ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਰੱਖਣਾ ਚਾਹੀਦਾ ਹੈ ਅਤੇ ਇੱਕ ਤੋਂ ਡੇਢ ਸਾਲ ਬਾਅਦ ਬਦਲਣਾ ਚਾਹੀਦਾ ਹੈ



ਤੁਸੀਂ ਟੂਥਬ੍ਰਸ਼ ਦੀ ਵਰਤੋਂ ਉਦੋਂ ਤੱਕ ਕਰਦੇ ਰਹਿੰਦੇ ਹੋ ਜਦੋਂ ਤੱਕ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਇਹ ਖਰਾਬ ਹੋ ਗਿਆ ਹੈ? ਤੁਹਾਡਾ ਟੂਥਬਰਸ਼ ਹਰ ਤਿੰਨ ਮਹੀਨੇ ਬਾਅਦ ਬਦਲਣਾ ਚਾਹੀਦਾ ਹੈ



ਜ਼ਿਆਦਾਤਰ ਔਰਤਾਂ ਲੰਬੇ ਸਮੇਂ ਤੱਕ ਆਪਣੇ ਚਿਹਰੇ 'ਤੇ ਇੱਕੋ ਮੇਕਅੱਪ ਬਰੱਸ਼ ਦੀ ਵਰਤੋਂ ਕਰਦੀਆਂ ਰਹਿੰਦੀਆਂ ਹਨ



ਤੁਸੀਂ ਆਪਣੀ ਕੰਘੀ ਕਿੰਨੀ ਵਾਰ ਬਦਲਦੇ ਹੋ? ਇਸ ਸਵਾਲ ਦਾ ਸਹੀ ਜਵਾਬ ਸ਼ਾਇਦ ਹੀ ਕੋਈ ਦੇ ਸਕੇ, ਇਸਨੂੰ ਹਰ 6 ਮਹੀਨੇ ਬਾਅਦ ਬਦਲ ਦੇਣਾ ਚਾਹੀਦਾ ਹੈ



ਲੋਕ ਬਰਤਨ ਧੋਣ ਲਈ ਸਪੰਜ ਜਾਂ ਸਕ੍ਰਬਰ ਦੀ ਵਰਤੋਂ ਉਦੋਂ ਤੱਕ ਕਰਦੇ ਰਹਿੰਦੇ ਹਨ ਜਦੋਂ ਤੱਕ ਇਹ ਪੂਰੀ ਤਰ੍ਹਾਂ ਖਰਾਬ ਨਹੀਂ ਹੋ ਜਾਂਦਾ।, ਇਸ ਲਈ ਇਸਨੂੰ ਹਰ ਦੋ ਮਹੀਨੇ ਬਾਅਦ ਬਦਲਣਾ ਚਾਹੀਦਾ ਹੈ।