ਰਸ਼ਮੀ ਦੇਸਾਈ ਦੀ ਖੂਬਸੂਰਤੀ ਦੇਖ ਕੇ ਪ੍ਰਸ਼ੰਸਕਾਂ ਦੇ ਦਿਲ ਫਿਸਲ ਗਏ ਮਸ਼ਹੂਰ ਟੀਵੀ ਅਦਾਕਾਰਾ ਰਸ਼ਮੀ ਦੇਸਾਈ ਨੇ 13 ਦਸੰਬਰ ਨੂੰ ਆਪਣਾ 36ਵਾਂ ਜਨਮਦਿਨ ਮਨਾਇਆ। ਜਨਮਦਿਨ 'ਤੇ ਰਸ਼ਮੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਗੁੱਡੀ ਵਾਂਗ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਰਸ਼ਮੀ ਨੇ ਪਰਪਲ ਕਲਰ ਦਾ ਗਾਊਨ ਪਾਇਆ ਹੋਇਆ ਹੈ। ਇਸ ਤਸਵੀਰ 'ਚ ਰਸ਼ਮੀ ਬਾਰਬੀ ਡੌਲ ਵਾਂਗ ਨਜ਼ਰ ਆ ਰਹੀ ਹੈ ਫਲੋਰ ਲੈਂਥ ਬੈਂਗਣੀ ਪਾਰਦਰਸ਼ੀ ਗਾਊਨ ਵਿੱਚ ਰਸ਼ਮੀ ਬਹੁਤ ਸੋਹਣੀ ਲੱਗ ਰਹੀ ਹੈ ਅਦਾਕਾਰਾ ਹਰ ਤਸਵੀਰ 'ਚ ਵੱਖਰਾ ਅੰਦਾਜ਼ ਦਿਖਾ ਰਹੀ ਹੈ। ਅਦਾਕਾਰਾ ਨੇ ਇਸ ਡਰੈੱਸ ਦੇ ਨਾਲ ਕੋਈ ਵੀ ਭਾਰੀ ਗਹਿਣਾ ਨਹੀਂ ਪਾਇਆ ਹੈ। ਨਾ ਹੀ ਹੈਵੀ ਮੇਕਅੱਪ ਕੀਤਾ, ਜਿਸ ਕਾਰਨ ਉਸ ਦੀ ਅਸਲੀ ਖੂਬਸੂਰਤੀ ਸਾਹਮਣੇ ਆ ਰਹੀ ਹੈ।