ਵਿਆਹ ਤੋਂ ਬਾਅਦ ਜੋੜੇ ਨਵੀਆਂ ਥਾਵਾਂ 'ਤੇ ਘੁੰਮਣਾ ਪਸੰਦ ਕਰਦੇ ਨੇ, ਸਾਡੇ ਦੇਸ਼ 'ਚ ਬਹੁਤ ਸਾਰੀਆਂ ਅਜਿਹੀਆਂ ਖੂਬਸੂਰਤ ਥਾਵਾਂ ਹਨ ਜਿਨ੍ਹਾਂ ਨੂੰ ਹਨੀਮੂਨ ਲਈ ਪਰਫੈਕਟ ਡੈਸਟੀਨੇਸ਼ਨ ਕਿਹਾ ਜਾਂਦਾ ਹੈ।



ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਥਾਵਾਂ ਬਾਰੇ ਦੱਸ ਰਹੇ ਹਾਂ ਜੋ ਸਸਤੀਆਂ ਹੋਣ ਦੇ ਨਾਲ-ਨਾਲ ਬਹੁਤ ਖੂਬਸੂਰਤ ਵੀ ਹਨ।



ਸ੍ਰੀਨਗਰ
ਜੇਕਰ ਤੁਸੀਂ ਆਪਣੇ ਸਾਥੀ ਦੇ ਨਾਲ ਅਜਿਹੀ ਥਾਂ 'ਤੇ ਜਾਣਾ ਚਾਹੁੰਦੇ ਹੋ, ਜੋ ਕਿ ਬਹੁਤ ਸ਼ਾਂਤ ਅਤੇ ਜੰਨਤ ਵਰਗੀ ਹੋਵੇ ਤਾਂ ਸ੍ਰੀਨਗਰ ਜਾਓ।


ਉਦੈਪੁਰ
ਰਾਜਸਥਾਨ 'ਚ ਸਥਿਤ ਉਦੈਪੁਰ ਵੀ ਜੋੜਿਆਂ ਵਿੱਚ ਬਹੁਤ ਮਸ਼ਹੂਰ ਹੈ। ਇਸ ਨੂੰ ਝੀਲਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ।


ਨੈਨੀਤਾਲ
ਦਿੱਲੀ ਦੇ ਨੇੜੇ ਉੱਤਰਾਖੰਡ ਵਿੱਚ ਸਥਿਤ ਨੈਨੀਤਾਲ ਵੀ ਬਹੁਤ ਖੂਬਸੂਰਤ ਹੈ। ਇੱਥੇ ਤੁਸੀਂ ਐਡਵੈਂਚਰ ਗਤੀਵਿਧੀ ਦਾ ਆਨੰਦ ਲੈ ਸਕੋਗੇ।


ਸ਼ਿਲਾਂਗ
ਨੀਲਾ ਅਸਮਾਨ, ਹਰੀਆਂ ਵਾਦੀਆਂ ਅਤੇ ਝਰਨੇ ਤੁਹਾਡਾ ਮੰਨ ਮੋਹ ਲੈਣਗੇ। ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਨੂੰ ਝੀਲਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ।


ਊਟੀ
ਤਾਮਿਲਨਾਡੂ ਦਾ ਊਟੀ ਨਵੇਂ ਵਿਆਹੇ ਜੋੜਿਆਂ ਲਈ ਕਿਸੇ ਫਿਰਦੌਸ ਤੋਂ ਘੱਟ ਨਹੀਂ ਹੈ। ਇਸ ਨੂੰ ਦੱਖਣੀ ਭਾਰਤ ਦਾ ਸਭ ਤੋਂ ਮਸ਼ਹੂਰ ਪਹਾੜੀ ਸਟੇਸ਼ਨ ਵੀ ਕਿਹਾ ਜਾਂਦਾ ਹੈ।


ਮੁੰਨਾਰ
ਕੇਰਲ ਸਥਿਤ ਮੁੰਨਾਰ ਵੀ ਇੱਕ ਪਰਫੈਕਟ ਡੈਸਟੀਨੇਸ਼ਨ ਹੈ। ਇਸ ਨੂੰ ਕੇਰਲਾ ਦਾ ਕਸ਼ਮੀਰ ਕਿਹਾ ਜਾਂਦਾ ਹੈ।


ਸ਼ਿਮਲਾ
ਹਿਮਾਚਲ ਪ੍ਰਦੇਸ਼ 'ਚ ਸਥਿਤ ਸ਼ਿਮਲਾ ਦਾ ਨਜ਼ਾਰਾ ਵੀ ਬਹੁਤ ਆਕਰਸ਼ਿਤ ਹੈ।


ਮਨਾਲੀ
ਹਿਮਾਚਲ ਪ੍ਰਦੇਸ਼ ਦਾ ਮਨਾਲੀ ਇੱਕ ਬਹੁਤ ਹੀ ਸੁੰਦਰ ਪਹਾੜੀ ਸਟੇਸ਼ਨ ਹੈ।