ਅੱਜ ਆਮ ਆਦਮੀ ਨੂੰ ਮਹਿੰਗਾਈ ਦਾ ਜ਼ਬਰਦਸਤ ਝਟਕਾ ਲੱਗਾ ਹੈ। ਅੱਜ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਐਲਪੀਜੀ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਹੈ। ਬਿਹਾਰ 'ਚ LPG ਸਿਲੰਡਰ ਦੀ ਕੀਮਤ 1000 ਦੇ ਪਾਰ ਪਹੁੰਚ ਗਈ ਹੈ। ਦਿੱਲੀ 'ਚ 14.2 ਕਿਲੋ ਦੇ ਸਿਲੰਡਰ ਦੀ ਕੀਮਤ 949.50 ਰੁਪਏ ਹੋ ਗਈ ਹੈ। ਆਖਰੀ ਵਾਰ ਸਿਲੰਡਰ ਦੀਆਂ ਕੀਮਤਾਂ ਵਿੱਚ 6 ਅਕਤੂਬਰ 2021 ਨੂੰ ਵਾਧਾ ਕੀਤਾ ਗਿਆ ਸੀ। ਲਖਨਊ 'ਚ ਵੀ 987.50 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਪਟਨਾ 'ਚ LPG ਸਿਲੰਡਰ ਦੀ ਕੀਮਤ 1000 ਰੁਪਏ ਦੇ ਪਾਰ ਪਹੁੰਚ ਗਈ ਹੈ। ਮੁੰਬਈ 'ਚ ਘਰੇਲੂ ਗੈਸ ਦੀ ਕੀਮਤ 899.5 ਰੁਪਏ ਤੋਂ ਵਧ ਕੇ ਹੁਣ 949.50 ਰੁਪਏ ਹੋ ਗਈ ਹੈ।