ਗੁਜ਼ਰੇ ਜ਼ਮਾਨੇ ਦੀ ਅਦਾਕਾਰਾ ਮਧੂਬਾਲਾ ਨੂੰ ਬਾਲੀਵੁੱਡ ਦੀ ਹੀ ਨਹੀਂ, ਸਗੋਂ ਦੁਨੀਆ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਮੰਨਿਆ ਗਿਆ ਹੈ। ਉਨ੍ਹਾਂ ਦੀ ਖੂਬਸੂਰਤੀ ਦੇ ਮੁਕਾਬਲੇ ਦੂਰ ਦੂਰ ਕੋਈ ਨਹੀਂ ਖੜਦਾ। ਅੱਜ ਯਾਨਿ 14 ਫਰਵਰੀ ਨੂੰ ਮਧੂਬਾਲਾ ਦਾ 90ਵਾਂ ਜਨਮਦਿਨ ਹੈ। ਮਧੂਬਾਲਾ ਦੇ ਅੰਦਰ ਅਥਾਹ ਟੈਲੇਂਟ ਸੀ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਕਮਾਲ ਦੀ ਖੂਬਸੂਰਤੀ ਬੇਸ਼ੁਮਾਰ ਟੈਲੇਂਟ ਦੇ ਬਾਵਜੂਦ ਮਧੂਬਾਲਾ ਦੀ ਜ਼ਿੰਦਗੀ ਅਧੂਰੀ ਹੀ ਰਹਿ ਗਈ। ਕਿਉਂਕਿ ਉਨ੍ਹਾਂ ਨੂੰ ਕਦੇ ਸੱਚਾ ਪਿਆਰ ਨਹੀਂ ਮਿੱਲਿਆ। ਮਧੂਬਾਲਾ ਨੂੰ ਉਨ੍ਹਾਂ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ ਜੋ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਲਾਈਮਲਾਈਟ 'ਚ ਰਹਿੰਦੀਆਂ ਸਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀ ਇਕ ਘਟਨਾ ਬਾਰੇ ਦੱਸਾਂਗੇ, ਜਿਸ ਨੂੰ ਯਾਦ ਕਰਕੇ ਲੋਕ ਅੱਜ ਵੀ ਭਾਵੁਕ ਹੋ ਜਾਂਦੇ ਹਨ। ਉਹ ਇੱਕ ਅਜਿਹੀ ਅਭਿਨੇਤਰੀ ਰਹੀ ਹੈ ਜਿਸਦਾ ਇੱਕ ਸੱਚਾ ਪਿਆਰ ਕਰਨ ਵਾਲਾ ਪ੍ਰੇਮੀ ਸੀ, ਪਰ ਮਧੂਬਾਲਾ ਦੀ ਜ਼ਿੱਦ ਕਾਰਨ ਉਹ ਪਿਆਰ ਹਮੇਸ਼ਾ ਲਈ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ। ਪਿਆਰ ਗੁਆਉਣ ਤੋਂ ਬਾਅਦ ਮਧੂਬਾਲਾ ਨੇ ਵੀ ਵਿਆਹ ਕਰ ਲਿਆ, ਪਰ ਆਖਰੀ ਸਮੇਂ 'ਤੇ ਉਹ 'ਪਿਆਰ' ਅਤੇ 'ਸਾਥੀ' ਦੋਵਾਂ ਲਈ ਤਰਸਦੀ ਰਹੀ। ਜਦੋਂ ਵੀ ਫਿਲਮ 'ਮੁਗਲ-ਏ-ਆਜ਼ਮ' ਨੂੰ ਯਾਦ ਕੀਤਾ ਜਾਵੇਗਾ ਤਾਂ ਮਧੂਬਾਲਾ ਅਤੇ ਦਿਲੀਪ ਕੁਮਾਰ ਦੀ ਆਨ-ਸਕਰੀਨ ਕੈਮਿਸਟਰੀ ਹਮੇਸ਼ਾ ਯਾਦ ਰਹੇਗੀ। ਫਿਲਮ ਦੀ ਤਰ੍ਹਾਂ, ਉਨ੍ਹਾਂ ਦੀ ਅਸਲ ਜ਼ਿੰਦਗੀ ਦੀ ਕਹਾਣੀ ਦਾ ਵੀ ਦੁਖਦਾਈ ਅੰਤ ਹੋਇਆ, ਜਦੋਂ ਦੋਵੇਂ ਪਿਆਰ ਵਿੱਚ ਹੋਣ ਦੇ ਬਾਵਜੂਦ ਇੱਕ ਦੂਜੇ ਨੂੰ ਛੱਡ ਕੇ ਵੱਖ-ਵੱਖ ਰਾਹ ਚਲੇ ਗਏ। ਮਧੂਬਾਲਾ ਅਤੇ ਦਿਲੀਪ ਕੁਮਾਰ ਨੇ ਵੀ 9 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ। ਉਨ੍ਹਾਂ ਦੀ ਲਵ ਸਟੋਰੀ ਅੱਜ ਵੀ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੈ। ਦੋਵੇਂ ਵਿਆਹ ਕਰਨ ਵਾਲੇ ਸਨ, ਪਰ ਮਧੂਬਾਲਾ ਦੇ ਪਿਤਾ ਅਤਾਉੱਲਾ ਖਾਨ ਦੇ ਕਾਰਨ ਦੋਵੇਂ ਵੱਖ ਹੋ ਗਏ। ਦਲੀਪ ਨੂੰ ਛੱਡਣ ਤੋਂ ਬਾਅਦ ਮਧੂਬਾਲਾ ਉਨ੍ਹਾਂ ਦੇ ਗਮ ਤੋਂ ਉੱਭਰ ਨਹੀਂ ਸਕੀ। ਉਹ ਦਿਲ ਪਹਿਲਾਂ ਤੋਂ ਹੀ ਦਿਲ ਦੀ ਮਰੀਜ਼ ਸੀ। ਅਤੇ ਅਜਿਹੇ ਹਾਲਾਤ ਨੇ ਉਨ੍ਹਾਂ ਦੀ ਸਿਹਤ ਨੂੰ ਹੋਰ ਵਿਗਾੜ ਦਿੱਤਾ।