ਹਿੰਦੀ ਸਿਨੇਮਾ ਦੀ ਮਰਹੂਮ ਅਦਾਕਾਰਾ ਮਧੂਬਾਲਾ ਦੀ ਬਾਇਓਪਿਕ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ

ਇਸ ਦੌਰਾਨ ਮਧੂਬਾਲਾ ਦੀ ਭੈਣ ਮਧੁਰ ਬ੍ਰਿਜ ਭੂਸ਼ਣ ਨੇ ਨਾਰਾਜ਼ਗੀ ਜਤਾਉਂਦੇ ਹੋਏ ਬਿਆਨ ਦਿੱਤਾ ਹੈ

ਮਧੁਰ ਦੀ ਕੰਪਨੀ ਮਧੂਬਾਲਾ ਵੈਂਚਰਸ ਪ੍ਰਾਈਵੇਟ ਲਿਮਟਿਡ ਵੀ ਬਾਇਓਪਿਕ ਬਣਾਉਣ ਦੀ ਯੋਜਨਾ ਬਣਾ ਰਹੀ ਹੈ

ਇਸ ਬਾਰੇ ਮਧੂਬਾਲਾ ਦੀ ਭੈਣ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ

ਉਨ੍ਹਾਂ ਕਿਹਾ ਕਿ ਜਦੋਂ ਵੀ ਮੇਰੀ ਭੈਣ ਦੀ ਬਾਇਓਪਿਕ ਬਣਨ ਦੀ ਗੱਲ ਚਲਦੀ ਹੈ ਤਾਂ ਕੁੱਝ ਲੋਕ ਦਖਲ ਦੇਣ ਦੀ ਕੋਸ਼ਿਸ਼ ਕਰਦੇ ਹਨ

ਇਸ ਦੇ ਨਾਲ ਉਨ੍ਹਾਂ ਨੇ ਸਖ਼ਤ ਲਹਿਜ਼ੇ ਵਿੱਚ ਅਜਿਹੇ ਲੋਕਾਂ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ

ਉਨ੍ਹਾਂ ਨੇ ਅਦਾਕਾਰਾਂ, ਨਿਰਮਾਤਾਵਾਂ ਅਤੇ ਪ੍ਰਤਿਭਾ ਨੂੰ ਮਧੂਬਾਲਾ ਨਾਲ ਸਬੰਧਤ ਪ੍ਰੋਜੈਕਟ ਦਾ ਹਿੱਸਾ ਨਾ ਬਣਨ ਦੀ ਬੇਨਤੀ ਕੀਤੀ ਹੈ

ਦੱਸ ਦਈਏ ਕਿ ਮਧੂਬਾਲਾ ਗੋਲਡਨ ਐਰਾ ਯਾਨਿ ਗੁਜ਼ਰੇ ਜ਼ਮਾਨੇ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਸੀ

ਉਨ੍ਹਾਂ ਦੀ ਖੂਬਸੂਰਤੀ ਦੇ ਚਰਚੇ ਪੂਰੀ ਦੁਨੀਆ ਵਿੱਚ ਸਨ

ਪਰ ਮਧੂਬਾਲਾ ਦੀ ਲਾਈਫ਼ ਬਾਹਰੋਂ ਜਿੰਨੀਂ ਗਲੈਮਰਸ ਲਗਦੀ ਸੀ ਅੰਦਰੋਂ ਉਹ ਉਨੀਂ ਹੀ ਟੁੱਟੀ ਹੋਈ ਸੀ