MS Dhoni Video: ਮਹਿੰਦਰ ਸਿੰਘ ਧੋਨੀ ਨੇ 2020 'ਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਸਾਬਕਾ ਭਾਰਤੀ ਕਪਤਾਨ ਰਿਟਾਇਰਮੈਂਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦਬਦਬਾ ਬਣਿਆ ਹੋਇਆ ਹੈ।



ਹਾਲਾਂਕਿ ਉਹ ਸੋਸ਼ਲ ਮੀਡੀਆ 'ਤੇ ਘੱਟ ਹੀ ਸਰਗਰਮ ਰਹਿੰਦਾ ਹੈ, ਪਰ ਪ੍ਰਸ਼ੰਸਕ ਅਕਸਰ ਇੰਟਰਨੈੱਟ 'ਤੇ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੇਖਣ ਨੂੰ ਮਿਲ ਜਾਂਦੇ ਹਨ।



ਹੁਣ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਪ੍ਰਸ਼ੰਸਕਾਂ ਵੱਲੋਂ ਐੱਮਐੱਸ ਧੋਨੀ ਨੂੰ 'ਆਈ ਲਵ ਯੂ' ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ।



ਵੀਡੀਓ ਏਅਰਪੋਰਟ ਦੀ ਹੈ। ਵੀਡੀਓ 'ਚ ਧੋਨੀ ਏਅਰਪੋਰਟ 'ਤੇ ਸੁਰੱਖਿਆ ਜਾਂਚ 'ਚੋਂ ਲੰਘਦੇ ਨਜ਼ਰ ਆ ਰਹੇ ਹਨ। ਇਸ ਦੌਰਾਨ, ਪ੍ਰਸ਼ੰਸਕ ਚਿਲਾਉਂਦੇ ਹੋਏ ਕਹਿੰਦੇ ਹਨ, ਮਾਹੀ ਭਾਈ ਆਈ ਲਵ ਯੂ।



ਪ੍ਰਸ਼ੰਸਕ ਨੇ ਇੱਕ ਵਾਰ ਨਹੀਂ ਸਗੋਂ ਕਈ ਵਾਰ ਸਾਬਕਾ ਭਾਰਤੀ ਕਪਤਾਨ ਨੂੰ ਆਈ ਲਵ ਯੂ ਕਿਹਾ। ਫਿਰ ਪ੍ਰਸ਼ੰਸਕ ਆਖਰਕਾਰ ਕਹਿੰਦਾ ਹੈ, ਮੇਰੇ ਹੱਥ ਕੰਬ ਰਹੇ ਹਨ।



ਪ੍ਰਸ਼ੰਸਕ ਵੱਲੋਂ ਕਹੀ ਇਸ ਗੱਲ ਦੇ ਜਵਾਬ ਵਿੱਚ ਧੋਨੀ ਨੇ ਇੱਕ ਬਹੁਤ ਹੀ ਪਿਆਰੀ ਮੁਸਕਰਾਹਟ ਦਿੱਤੀ।



ਸੋਸ਼ਲ ਮੀਡੀਆ 'ਤੇ ਅਕਸਰ ਧੋਨੀ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਧੋਨੀ ਦੀ ਇੱਕ ਝਲਕ ਪਾਉਣ ਲਈ ਪ੍ਰਸ਼ੰਸਕ ਹਮੇਸ਼ਾ ਬੇਤਾਬ ਰਹਿੰਦੇ ਹਨ।



ਧੋਨੀ ਭਾਰਤ ਨੂੰ ਤਿੰਨ ਆਈਸੀਸੀ ਟਰਾਫੀਆਂ ਜਿਤਾਉਣ ਵਾਲੇ ਇਕਲੌਤਾ ਕਪਤਾਨ ਹਨ। ਭਾਰਤ ਨੇ ਹੁਣ ਤੱਕ ਸਿਰਫ਼ ਚਾਰ ਆਈਸੀਸੀ ਟਰਾਫ਼ੀਆਂ ਜਿੱਤੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਧੋਨੀ ਦੀ ਕਪਤਾਨੀ ਵਿੱਚ ਆਈਆਂ ਹਨ।



ਆਪਣੀ ਕਪਤਾਨੀ ਹੇਠ, ਮਾਹੀ ਨੇ ਪਹਿਲੀ ਆਈਸੀਸੀ ਟਰਾਫੀ ਟੀ-20 ਵਿਸ਼ਵ ਕੱਪ 2007 ਦੇ ਰੂਪ ਵਿੱਚ, ਦੂਜੀ ਵਨਡੇ ਵਿਸ਼ਵ ਕੱਪ 2011 ਦੇ ਰੂਪ ਵਿੱਚ ਅਤੇ ਤੀਜੀ 2013 ਵਿੱਚ ਖੇਡੀ ਗਈ ਚੈਂਪੀਅਨਜ਼ ਟਰਾਫੀ ਦੇ ਰੂਪ ਵਿੱਚ ਜਿੱਤੀ ਸੀ।



ਦੱਸ ਦੇਈਏ ਕਿ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਧੋਨੀ ਨੇ IPL ਖੇਡਣਾ ਜਾਰੀ ਰੱਖਿਆ। ਉਹ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰਦਾ ਹੈ।