Yuzvendra Chahal on wife Dhanashree Verma Birthday: ਡਾਂਸਰ ਧਨਸ਼੍ਰੀ ਵਰਮਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ।



ਇਸ ਮੌਕੇ ਤੇ ਖੇਡ ਜਗਤ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਵੱਲੋਂ ਧਨਸ਼੍ਰੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।



ਇਸ ਵਿਚਾਲੇ ਭਾਰਤੀ ਸਟਾਰ ਸਪਿਨਰ ਯੁਜਵੇਂਦਰ ਚਾਹਲ ਨੇ ਬੇਹੱਦ ਖਾਸ ਪੋਸਟ ਰਾਹੀਂ ਧਨਸ਼੍ਰੀ ਨੂੰ ਜਨਮਦਿਨ ਦੀ ਵਧਾਈ ਦਿੱਤੀ।



ਇਸ ਦੌਰਾਨ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਸ਼ੇਅਰ ਕਰ ਉਨ੍ਹਾਂ ਆਪਣੇ ਦਿਲ ਦੀ ਗੱਲ ਨੂੰ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ।



ਦੱਸ ਦੇਈਏ ਕਿ ਧਨਸ਼੍ਰੀ ਅੱਜ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਧਨਸ਼੍ਰੀ ਫਿਲਹਾਲ ਭਾਰਤ 'ਚ ਹੈ, ਜਦਕਿ ਯੂਜੀ ਇੰਗਲੈਂਡ 'ਚ ਕਾਊਂਟੀ ਚੈਂਪੀਅਨਸ਼ਿਪ ਖੇਡਣ 'ਚ ਰੁੱਝੇ ਹੋਏ ਹਨ।



ਇਸ ਲਈ ਚਾਹਲ ਨੇ ਸੋਸ਼ਲ ਮੀਡੀਆ 'ਤੇ ਇਕ ਖੂਬਸੂਰਤ ਵੀਡੀਓ ਸ਼ੇਅਰ ਕਰਕੇ ਆਪਣੀ ਪਤਨੀ ਨੂੰ ਵਧਾਈ ਦਿੱਤੀ ਹੈ। ਕ੍ਰਿਕਟਰ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ,



ਕਾਸ਼ ਮੈਂ ਇਸ ਖਾਸ ਦਿਨ ਦਾ ਜਸ਼ਨ ਮਨਾਉਣ ਲਈ ਤੁਹਾਡੇ ਨਾਲ ਰਹਿ ਸਕਦਾ, ਪਰ ਜਦੋਂ ਤੱਕ ਅਸੀਂ ਦੁਬਾਰਾ ਇਕੱਠੇ ਨਹੀਂ ਹੋ ਜਾਂਦੇ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣ ਲਵੋ ਕਿ ਮੈਂ ਤੁਹਾਨੂੰ ਇੰਨਾ ਪਿਆਰ ਕਰਦਾ ਹਾਂ,



ਜਿਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਤੁਹਾਡੇ ਪਿਆਰ ਨੇ ਮੈਨੂੰ ਇੱਕ ਬਿਹਤਰ ਇਨਸਾਨ ਬਣਾਇਆ ਹੈ ਅਤੇ ਮੈਂ ਉਸ ਪਲ ਲਈ ਧੰਨਵਾਦੀ ਹਾਂ, ਜੋ ਅਸੀ ਇਕੱਠੇ ਬਿਤਾਏ ਹਨ। ਜਨਮ ਦਿਨ ਮੁਬਾਰਕ ਛੋਟੂ। ਆਈ ਲਵ ਯੂ...



ਦੱਸ ਦੇਈਏ ਕਿ ਯੁਜਵੇਂਦਰ ਅਤੇ ਧਨਸ਼੍ਰੀ ਨੇ ਸਾਲ 2020 ਵਿੱਚ ਸੱਤ ਫੇਰੇ ਲਏ ਸਨ। ਲੌਕਡਾਊਨ ਦੌਰਾਨ ਇਹ ਭਾਰਤੀ ਸਪਿਨਰ ਧਨਸ਼੍ਰੀ ਤੋਂ ਆਨਲਾਈਨ ਡਾਂਸ ਸਿੱਖਦਾ ਸੀ।



ਇਸ ਦੌਰਾਨ ਦੋਹਾਂ 'ਚ ਦੋਸਤੀ ਹੋ ਗਈ ਅਤੇ ਫਿਰ ਉਨ੍ਹਾਂ ਦਾ ਰਿਸ਼ਤਾ ਪਿਆਰ 'ਚ ਬਦਲ ਗਿਆ। ਆਖਿਰ ਵਿੱਚ ਦੋਵੋਂ ਵਿਆਹ ਦੇ ਬੰਧਨ ਵਿੱਚ ਬੱਝ ਗਏ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਿਆਰ ਦਿੱਤਾ ਜਾਂਦਾ ਹੈ।