ਅਜਿਹੀ ਕਰੀਮ ਦੀ ਵਰਤੋਂ ਕਰੋ ਜੋ ਅੱਡੀਆਂ ਨੂੰ ਨਮੀ ਦੇਣ ਅਤੇ ਐਕਸਫੋਲੀਏਟ ਕਰਨ ਲਈ ਬਣਾਈ ਗਈ ਹੈ।



ਅੱਡੀਆਂ ਨੂੰ ਰਗੜਨ ਨਾਲ ਗੰਦਗੀ ਦੂਰ ਹੁੰਦੀ ਹੈ।



ਪੈਰਾਂ ਨੂੰ ਕੋਸੇ ਨਮਕ ਵਾਲੇ ਪਾਣੀ ਵਿਚ ਅੱਧੇ ਘੰਟੇ ਲਈ ਡੁਬੋ ਕੇ ਰੱਖੋ।ਫਿਰ ਪਿਊਮਿਸ ਸਟੋਨ ਨਾਲ ਅੱਡੀ ਨੂੰ ਸਾਫ਼ ਕਰੋ।



ਆਪਣੀ ਖੁਰਾਕ 'ਚ ਜ਼ਿੰਕ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਇਸ ਤੋਂ ਇਲਾਵਾ ਖੂਬ ਪਾਣੀ ਪੀਓ। ਇਸ ਨਾਲ ਚਮੜੀ ਲੰਬੇ ਸਮੇਂ ਤੱਕ ਸਿਹਤਮੰਦ ਰਹੇਗੀ।



ਵਿਟਾਮਿਨਾਂ ਨਾਲ ਭਰਪੂਰ ਭੋਜਨ ਖਾਣ ਨਾਲ ਕੋਲੇਜਨ ਦਾ ਉਤਪਾਦਨ ਵਧਦਾ ਹੈ ਅਤੇ ਚਮੜੀ ਨੂੰ ਸੁਰੱਖਿਆ ਮਿਲਦੀ ਹੈ।



ਹਿੰਗ ਤੇ ਨਿੰਮ ਦੇ ਤੇਲ ਨੂੰ ਰੋਜਾਨਾ ਫਟੀ ਹੋਈ ਅੱਡੀ 'ਤੇ ਲਗਾਉਣ ਨਾਲ ਆਰਾਮ ਮਿਲੇਗਾ



ਸਖ਼ਤ, ਤੰਗ ਜਾਂ ਮਾੜੀ ਫਿਟਿੰਗ ਵਾਲੀਆਂ ਜੁੱਤੀਆਂ ਅੱਡੀ 'ਤੇ ਦਬਾਅ ਪਾ ਸਕਦੀਆਂ ਹਨ ਅਤੇ ਖੁਸ਼ਕੀ ਦਾ ਕਾਰਨ ਬਣ ਸਕਦੀਆਂ ਹਨ।