ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਦੀ ਜੋੜੀ ਨੂੰ ਬਾਲੀਵੁੱਡ ਦੀ ਹਿੱਟ ਜੋੜੀ ਮੰਨਿਆ ਜਾਂਦਾ ਸੀ। ਦੋਵਾਂ ਦੀ ਲਵ ਸਟੋਰੀ ਵੀ ਕਾਫੀ ਫਿਲਮੀ ਸੀ। ਮਲਾਇਕਾ ਨੂੰ ਪਹਿਲੀ ਮੁਲਾਕਾਤ ਵਿੱਚ ਹੀ ਅਰਬਾਜ਼ ਨਾਲ ਪਿਆਰ ਹੋ ਗਿਆ ਸੀ। ਅਭਿਨੇਤਰੀ ਦੀ ਮੁਲਾਕਾਤ ਕੌਫੀ ਐਡ ਦੇ ਸ਼ੂਟ ਦੌਰਾਨ ਹੋਈ ਸੀ। ਕੌਫੀ ਐਡ ਸ਼ੂਟ ਦੌਰਾਨ ਹੀ ਮਲਾਇਕਾ ਨੂੰ ਪਹਿਲੀ ਨਜ਼ਰ ਵਿੱਚ ਪਿਆਰ ਹੋ ਗਿਆ ਸੀ ਅਤੇ ਬਾਅਦ 'ਚ ਦੋਵੇਂ ਰਿਲੇਸ਼ਨਸ਼ਿਪ ਵਿੱਚ ਆ ਗਏ ਸੀ। ਮਲਾਇਕਾ ਅਤੇ ਅਰਬਾਜ਼ ਨੇ ਕਰੀਬ ਪੰਜ ਸਾਲ ਡੇਟ ਕੀਤੀ। ਦੋਹਾਂ ਨੇ 1998 ਵਿੱਚ ਵਿਆਹ ਕਰਵਾਇਆ ਸੀ। ਮਲਾਇਕਾ ਅਤੇ ਅਰਬਾਜ਼ ਦੇ ਵਿਆਹ ਦੇ ਚਾਰ ਸਾਲ ਬਾਅਦ ਇੱਕ ਬੇਟਾ ਹੋਇਆ ਅਤੇ 18 ਸਾਲ ਬਾਅਦ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ। ਮਲਾਇਕਾ ਅਤੇ ਅਰਬਾਜ਼ ਖਾਨ ਦਾ ਪਰਿਵਾਰ ਤਲਾਕ ਲਈ ਰਾਜ਼ੀ ਨਹੀਂ ਸੀ ਪਰ ਅਦਾਕਾਰਾ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ। ਤਲਾਕ ਤੋਂ ਬਾਅਦ ਮਲਾਇਕਾ ਨੇ ਕਿਹਾ ਸੀ ਅਜਿਹਾ ਫੈਸਲਾ ਲੈਣਾ ਆਸਾਨ ਨਹੀਂ। ਇਹ ਫੈਸਲਾ ਇੱਕ ਪਾਸਿਓਂ ਨਹੀਂ ਸਗੋਂ ਦੋਵਾਂ ਪਾਸਿਆਂ ਤੋਂ ਲਿਆ ਗਿਆ ਹੈ। ਮਲਾਇਕਾ ਨੇ ਇਹ ਵੀ ਕਿਹਾ ਸੀ, ਅਸੀਂ ਦੋਹਾਂ ਨੇ ਇਹ ਫੈਸਲਾ ਲੈਣ ਤੋਂ ਪਹਿਲਾਂ ਸਭ ਕੁਝ ਅੰਦਾਜ਼ਾ ਲਗਾਇਆ ਸੀ ਅਤੇ ਫਿਰ ਅਸੀਂ ਤਲਾਕ ਲੈਣ ਦਾ ਫੈਸਲਾ ਕੀਤਾ। ਮਲਾਇਕਾ ਦਾ ਕਹਿਣਾ ਸੀ ਇਸ ਦਾ ਸਾਡੇ ਬੇਟੇ ਦੀ ਜ਼ਿੰਦਗੀ 'ਤੇ ਬੁਰਾ ਅਸਰ ਪੈ ਰਿਹਾ ਸੀ। ਉਨ੍ਹਾਂ ਦੇ ਤਲਾਕ ਦਾ ਸਹੀ ਕਾਰਨ ਕਦੇ ਸਾਹਮਣੇ ਨਹੀਂ ਆਇਆ। ਮਲਾਇਕਾ ਅਰੋੜਾ ਅਤੇ ਅਰਬਾਜ਼ ਦੋਵੇਂ ਹੁਣ ਆਪਣੀ-ਆਪਣੀ ਜ਼ਿੰਦਗੀ ਵਿਚ ਅੱਗੇ ਵੱਧ ਚੁੱਕੇ ਹਨ। ਮਲਾਇਕਾ ਲੰਬੇ ਸਮੇਂ ਤੋਂ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ।