ਆਪਣੇ ਬੋਲਡ ਤੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਅਭਿਨੇਤਰੀ ਮੱਲਿਕਾ ਸ਼ੇਰਾਵਤ 'ਕਾਸਟਿੰਗ ਕਾਊਚ' 'ਤੇ ਕਈ ਵਾਰ ਆਪਣੀ ਰਾਏ ਦੇ ਚੁੱਕੀ ਹੈ
ਇੱਕ ਵਾਰ ਫਿਰ ਮੱਲਿਕਾ ਸ਼ੇਰਾਵਤ ਨੇ ਕਾਸਟਿੰਗ ਕਾਊਚ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ
ਮੱਲਿਕਾ ਨੇ ਇਕ ਇੰਟਰਵਿਊ 'ਚ ਮੰਨਿਆ ਕਿ ਕਾਸਟਿੰਗ ਕਾਊਚ ਨੇ ਉਨ੍ਹਾਂ ਦੇ ਕਰੀਅਰ ਨੂੰ ਪ੍ਰਭਾਵਿਤ ਕੀਤਾ
ਮੱਲਿਕਾ ਦਾ ਕਹਿਣਾ ਹੈ ਕਿ 'ਏ' ਸੂਚੀ ਦੇ ਸਾਰੇ ਕਲਾਕਾਰਾਂ ਨੇ ਮੇਰੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮੈਂ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ
ਇਹ ਵੱਡੇ ਕਲਾਕਾਰ ਉਨ੍ਹਾਂ ਅਭਿਨੇਤਰੀਆਂ ਨੂੰ ਪਸੰਦ ਕਰਦੇ ਹਨ ਜੋ ਸਮਝੋਤਾ ਕਰਨ ਲਈ ਤਿਆਰ ਰਹਿੰਦੀਆਂ ਹਨ
ਮੱਲਿਕਾ ਦਾ ਕਹਿਣਾ ਹੈ ਕਿ ਮੈਂ ਉਹਨਾਂ ਵਿੱਚੋਂ ਇੱਕ ਨਹੀਂ ਹਾਂ। ਮੇਰੀ ਸ਼ਖਸੀਅਤ ਅਜਿਹੀ ਨਹੀਂ ਹੈ
ਇੰਡਸਟਰੀ `ਚ ਸਮਝੋਤਾ ਕਰਨ ਦਾ ਮਤਲਬ ਹੈ ਕਿ ਜਦੋਂ ਇਹ ਲੋਕ ਕਹਿਣ ਉੱਠੋ ਤਾਂ ਉੱਠੋ, ਜਦੋਂ ਕਹਿਣ ਬੈਠੋ ਤਾਂ ਬੈਠ ਜਾਓ
ਜੇ ਫ਼ਿਲਮ ਦਾ ਹੀਰੋ ਤੁਹਾਨੂੰ ਸਵੇਰੇ 3 ਵਜੇ ਆਪਣੇ ਘਰ ਬੁਲਾਵੇ ਤਾਂ ਤੁਹਾਨੂੰ ਜਾਣਾ ਪਵੇਗਾ, ਤੁਹਾਡੇ ਕੋਲ ਬਚਣ ਦਾ ਰਸਤਾ ਨਹੀਂ ਹੈ
ਜੇ ਤੁਸੀਂ ਉਸਦੇ ਸੱਦੇ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ, ਤਾਂ ਤੁਹਾਨੂੰ ਉਸ ਫਿਲਮ ਤੋਂ ਬਾਹਰ ਕੱਢ ਦਿੱਤਾ ਜਾਵੇਗਾ
ਸ਼ੇਰਾਵਤ ਨੇ 2004 'ਚ ਫਿਲਮ ਮਰਡਰ ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ, ਪਰ ਹੌਲੀ-ਹੌਲੀ ਉਨ੍ਹਾਂ ਨੇ ਫਿਲਮਾਂ ਕਰਨਾ ਬੰਦ ਕਰ ਦਿੱਤਾ