'ਮਾਰਵਲ' ਸਟਾਰ ਜੇਰੇਮੀ ਰੇਨਰ ਦੀ ਦੁਰਘਟਨਾ ਤੋਂ ਬਾਅਦ, ਹਾਲਤ ਫਿਲਹਾਲ ਸਥਿਰ ਬਣੀ ਹੋਈ ਹੈ।



ਰੇਨੋ, ਨੇਵਾਡਾ ਵਿੱਚ ਬਰਫ਼ ਸਾਫ਼ ਕਰਦੇ ਸਮੇਂ ਜੇਰੇਮੀ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਬੁਲਾਰੇ ਨੇ ਕਿਹਾ ਹੈ ਕਿ ਜੇਰੇਮੀ ਰੇਨਰ ਦੀ ਹਾਲਤ ਸਥਿਰ ਹੈ।



ਐਂਟਰਟੇਨਮੈਂਟ ਵੈੱਬਸਾਈਟ ਡੈੱਡਲਾਈਨ ਦੀ ਰਿਪੋਰਟ ਮੁਤਾਬਕ ਜੇਰੇਮੀ ਰੇਨਰ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਏ ਸੀ।



ਫਿਲਹਾਲ 'ਹਾਕਆਈ' ਸਟਾਰ ਜੇਰੇਮੀ ਆਈਸੀਯੂ 'ਚ ਜ਼ੇਰੇ ਇਲਾਜ ਹਨ।



ਜੇਰੇਮੀ ਦੀ ਹਾਲਤ ਨਾਜ਼ੁਕ ਪਰ ਸਥਿਰ ਹੈ, ਐਤਵਾਰ ਸਵੇਰੇ ਬਰਫ਼ ਸਾਫ਼ ਕਰਦੇ ਸਮੇਂ ਮੌਸਮ ਨਾਲ ਸਬੰਧਤ ਹਾਦਸੇ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਏ ਸੀ।



ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਦੀ ਚੰਗੀ ਦੇਖਭਾਲ ਕੀਤੀ ਜਾ ਰਹੀ ਹੈ।”



ਰੇਨਰ (51) ਨੂੰ ਐਤਵਾਰ ਦੇ ਹਾਦਸੇ ਤੋਂ ਬਾਅਦ ਸਭ ਤੋਂ ਪਹਿਲਾਂ ਹਸਪਤਾਲ ਲਿਜਾਇਆ ਗਿਆ ਸੀ, ਦੋ ਵਾਰ ਆਸਕਰ-ਨਾਮਜ਼ਦ ਹੋਏ ਅਭਿਨੇਤਾ ਦਾ ਮਾਉਂਟ ਰੋਜ਼-ਸਕੀ ਟਾਹੋ ਦੇ ਨੇੜੇ ਰੇਨੋ ਵਿੱਚ ਇੱਕ ਘਰ ਹੈ



ਸਥਾਨਕ ਰਿਪੋਰਟਾਂ ਦਾ ਕਹਿਣਾ ਹੈ ਕਿ ਨਵੇਂ ਸਾਲ ਦੀ ਪੂਰਵ ਸੰਧਿਆ (New Year's Eve) 'ਤੇ ਇਲਾਕੇ 'ਚ ਬਰਫੀਲਾ ਤੂਫਾਨ ਆਇਆ ਸੀ। ਜਿਸ ਕਾਰਨ ਉੱਤਰੀ ਨੇਵਾਡਾ ਵਿੱਚ 35,000 ਘਰਾਂ ਦੀ ਬਿਜਲੀ ਦੀ ਸਪਲਾਈ ਠੱਪ ਹੋ ਗਈ।



ਵਰਕ ਫਰੰਟ ਦੀ ਗੱਲ ਕਰੀਏ ਤਾਂ ਰੇਨਰ ਜਲਦ ਹੀ 'ਮੇਅਰ ਆਫ ਕਿੰਗਸਟਾਊਨ' ਦੇ ਦੂਜੇ ਸੀਜ਼ਨ 'ਚ ਨਜ਼ਰ ਆਉਣਗੇ। ਫਿਲਮ ਦਾ ਪ੍ਰੀਮੀਅਰ 15 ਜਨਵਰੀ ਨੂੰ ਪੈਰਾਮਾਉਂਟ+ 'ਤੇ ਹੋਵੇਗਾ।



ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ, ਉਹ ਸਾਰੀਆਂ ਐਵੇਂਜਰਜ਼ ਫਿਲਮਾਂ ਅਤੇ ਨਵੀਨਤਮ ਵੈੱਬ ਸੀਰੀਜ਼ ''ਹਾਕਆਈ'' ਵਿੱਚ ਕਲਿੰਟ ਬਾਰਟਨ ਜਾਂ ਹਾਕੀ ਦੀ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ।