ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਗਿੱਪੀ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ।



ਇਹ ਤਾਂ ਕਹਿਣਾ ਹੀ ਪਵੇਗਾ ਕਿ ਗਿੱਪੀ ਲਈ ਇਸ ਵਾਰ ਦਾ ਜਨਮਦਿਨ ਬੇਹੱਦ ਖਾਸ ਹੋਣ ਵਾਲਾ ਹੈ।



ਗਿੱਪੀ ਗਰੇਵਾਲ ਨੇ ਆਪਣੇ ਜਨਮਦਿਨ 'ਤੇ ਫੈਨਜ਼ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ। ਗਿੱਪੀ ਨੇ ਓਟੀਟੀ ਡੈਬਿਊ ਦਾ ਐਲਾਨ ਕਰ ਦਿੱਤਾ ਹੈ।



ਉਹ ਚੌਪਾਲ ਟੀਵੀ ਦੀ ਵੈੱਬ ਸੀਰੀਜ਼ 'ਆਊਟਲਾਅ' 'ਚ ਐਕਟਿੰਗ ਕਰਦੇ ਨਜ਼ਰ ਆਉਣਗੇ।



ਵੈੱਬ ਸੀਰੀਜ਼ ਬਾਰੇ ਗੱਲ ਕੀਤੀ ਜਾਏ ਤਾਂ ਪੋਸਟਰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸੀਰੀਜ਼ ਐਕਸ਼ਨ ਨਾਲ ਭਰਪੂਰ ਹੋਣ ਵਾਲੀ ਹੈ।



ਗਿੱਪੀ ਗਰੇਵਾਲ ਨੇ 'ਆਊਟਲਾਅ' ਦਾ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਤੁਹਾਡੇ ਸਾਰਿਆਂ ਲਈ ਇੱਕ ਹੋਰ ਸਰਪ੍ਰਾਈਜ਼।



ਮੇਰੀ ਪਹਿਲੀ ਸੀਰੀਜ਼ ਆਊਟਲਾਅ ਜਲਦ ਹੀ ਚੌਪਾਲ ਟੀਵੀ 'ਤੇ ਰਿਲੀਜ਼ ਹੋਣ ਜਾ ਰਹੀ ਹੈ।'



ਦਸ ਦਈਏ ਕਿ ਇਸ ਸੀਰੀਜ਼ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ।



ਇਸ ਦੇ ਨਾਲ ਨਾਲ ਗਿੱਪੀ ਗਰੇਵਾਲ ਹੀ ਇਸ ਸੀਰੀਜ਼ ਦੇ ਨਿਰਮਾਤਾ ਵੀ ਹਨ। ਇਸ ਸੀਰੀਜ਼ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ।



ਫਿਲਹਾਲ ਸੀਰੀਜ਼ ਦੀ ਕੋਈ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ।