ਸੰਨੀ ਦਿਓਲ ਆਪਣੇ ਕੰਮ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੇ ਸਨ। ਕਿਸੇ ਸਮੇਂ ਅਦਾਕਾਰ ਦਾ ਨਾਂ ਬਾਲੀਵੁੱਡ ਦੀਆਂ ਕਈ ਸੁੰਦਰੀਆਂ ਨਾਲ ਜੁੜਿਆ ਸੀ। ਅੰਮ੍ਰਿਤਾ ਸਿੰਘ ਤੋਂ ਇਲਾਵਾ ਸੰਨੀ ਦਿਓਲ ਦਾ ਨਾਂ ਡਿੰਪਲ ਕਪਾੜੀਆ ਨਾਲ ਵੀ ਜੁੜਿਆ ਸੀ। ਅੰਮ੍ਰਿਤਾ ਸਿੰਘ ਅਤੇ ਸੰਨੀ ਦਿਓਲ ਫਿਲਮ 'ਬੇਤਾਬ' 'ਚ ਇਕੱਠੇ ਨਜ਼ਰ ਆਏ ਸਨ ਇਹ ਦੋਵਾਂ ਦੀ ਡੈਬਿਊ ਫਿਲਮ ਸੀ। ਇਸ ਦੌਰਾਨ ਦੋਹਾਂ ਦੇ ਅਫੇਅਰ ਨੂੰ ਲੈ ਕੇ ਕਾਫੀ ਅਫਵਾਹਾਂ ਵੀ ਉੱਡੀਆਂ ਸਨ। ਇਸ ਤੋਂ ਬਾਅਦ ਸੰਨੀ ਦਿਓਲ ਡਿੰਪਲ ਕਪਾਡੀਆ ਦੇ ਨੇੜੇ ਆ ਗਏ। ਦੋਵਾਂ ਦਾ ਪ੍ਰੇਮ ਸਬੰਧ ਬੀ-ਟਾਊਨ 'ਚ ਚਰਚਾ ਦਾ ਵਿਸ਼ਾ ਬਣ ਗਿਆ ਸੀ। ਸੰਨੀ ਦਿਓਲ ਤੇ ਡਿੰਪਲ ਕਪਾੜੀਆ ਅੱਜ ਵੀ ਇੱਕ ਖਾਸ ਬੌਂਡਿੰਗ ਸ਼ੇਅਰ ਕਰਦੇ ਹਨ। ਦੋਵਾਂ ਨੇ 'ਨਰਸਿਮਹਾ', 'ਗੁਨਾਹ', 'ਅਰਜੁਨ', 'ਮੰਜ਼ਿਲ ਮੰਜ਼ਿਲ' ਅਤੇ 'ਆਗ ਕਾ ਗੋਲਾ' ਵਰਗੀਆਂ ਫਿਲਮਾਂ 'ਚ ਇਕੱਠੇ ਕੰਮ ਕੀਤਾ ਇਨ੍ਹਾਂ ਫਿਲਮਾਂ 'ਚ ਦੋਵਾਂ ਦੀ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ। ਡਿੰਪਲ ਕਪਾਡੀਆ ਅਤੇ ਸੰਨੀ ਦਿਓਲ ਦੇ ਅਫੇਅਰ ਦੀ ਖਬਰ ਇੰਡਸਟਰੀ 'ਚ ਅੱਗ ਵਾਂਗ ਫੈਲ ਗਈ ਸੀ। ਹਾਲਾਂਕਿ ਇਹ ਦੋਵੇਂ ਪਹਿਲਾਂ ਹੀ ਵਿਆਹੇ ਹੋਏ ਸਨ ਉਨ੍ਹਾਂ ਨੇ ਪਰਿਵਾਰ ਨਾ ਟੁੱਟਣ ਦੀ ਖਾਤਰ ਇਕ ਦੂਜੇ ਨਾਲ ਵਿਆਹ ਨਹੀਂ ਕਰਵਾਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਡਿੰਪਲ ਦੀਆਂ ਦੋਵੇਂ ਬੇਟੀਆਂ ਟਵਿੰਕਲ ਅਤੇ ਰਿੰਕੀ ਖੰਨਾ ਸੰਨੀ ਦਿਓਲ ਨੂੰ 'ਛੋਟੇ ਪਾਪਾ' ਕਹਿ ਕੇ ਬੁਲਾਉਂਦੀਆਂ ਸਨ। ਹਾਲਾਂਕਿ, ਸੰਨੀ ਦਿਓਲ ਦੀ ਪਤਨੀ ਪੂਜਾ ਨੇ ਸੰਨੀ ਨੂੰ ਸਪੱਸ਼ਟ ਤੌਰ 'ਤੇ ਨਿਰਦੇਸ਼ ਦਿੱਤਾ ਕਿ ਜੇਕਰ ਡਿੰਪਲ ਨਾਲ ਉਨ੍ਹਾਂ ਦੀ ਨੇੜਤਾ ਹੋਰ ਵਧਦੀ ਹੈ, ਤਾਂ ਉਹ ਆਪਣੇ ਬੱਚਿਆਂ ਸਮੇਤ ਉਨ੍ਹਾਂ ਤੋਂ ਦੂਰ ਚਲੇ ਜਾਵੇਗੀ