ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਅਕਸਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੇ ਹਨ।



ਹਾਲ ਹੀ ਐਮੀ ਵਿਰਕ ਦੀ ਫਿਲਮ 'ਓਏ ਮੱਖਣਾ' ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।



ਹੁਣ ਐਮੀ ਵਿਰਕ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ।



ਜੀ ਹਾਂ, ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਪਾਈ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਨਵੀਂ ਐਲਬਮ 'ਲੇਅਰਜ਼' ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।



ਇੱਕ ਲੰਬੀ ਚੌੜੀ ਪੋਸਟ ਵਿੱਚ ਐਮੀ ਨੇ ਦੱਸਿਆ ਕਿ '9 ਸਾਲ ਬਾਅਦ ਮੇਰੀ ਨਵੀਂ ਐਲਬਮ ਆ ਰਹੀ ਹੈ।



ਫਿਲਮਾਂ ਵਿੱਚ ਬਿਜ਼ੀ ਹੋਣ ਕਰਕੇ ਮਿਊਜ਼ਿਕ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ, ਓਹਦੇ ਲਈ ਮੁਆਫੀ।



ਪਰ ਮੈਂ ਵਾਅਦਾ ਕਰਦਾ ਹਾਂ ਕਿ ਇਸ ਸਾਲ ਤੁਹਾਡੀਆਂ ਦੁਆਵਾਂ ਸਦਕਾ ਆਪਾਂ ਬਹੁਤ ਸੋਹਣੇ ਗਾਣੇ ਬਣਾਵਾਂਗੇ। '



'ਲੇਅਰਜ਼' ਐਲਬਮ ਸੱਚੀ ਬਹੁਤ ਸੋਹਣੀ ਆ। ਮੈਂ ਐਵੇਂ ਗੱਲਾਂ ਜਿਹੀਆਂ ਨਹੀਂ ਬਣਾਉਣੀਆਂ ਵੀ ਬਹੁਤ ਮੇਹਨਤ ਲੱਗੀ ਆ ਐਲਬਮ ਤੇ ਯੇ ਵੋ...ਅਸੀਂ ਆਲਮੋਸਟ ਹਫਤਾ ਕੁ ਲਾਇਆ ਐਲਬਮ ਬਣਾਉਣ ਨੂੰ।



ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਦੀ ਨਵੀਂ ਐਲਬਮ ਕਰੀਬ 9 ਸਾਲਾਂ ਬਾਅਦ ਆ ਰਹੀ ਹੈ। ਇਸ ਨੂੰ ਲੈਕੇ ਫੈਨਜ਼ ਕਾਫੀ ਐਕਸਾਇਟਡ ਹਨ।



ਇਹ ਐਲਬਮ 3 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।