ਸਾਲ 2022 ਪੰਜਾਬੀ ਇੰਡਸਟਰੀ 'ਤੇ ਵੀ ਕਾਫੀ ਭਾਰੀ ਰਿਹਾ ਹੈ। ਕਈ ਕਲਾਕਾਰ ਸਾਹਮਣੇ ਆਏ ਜਿਨ੍ਹਾਂ ਨੇ ਖੁੱਲ ਕੇ ਕਿਹਾ ਕਿ ਉਹ ਡਿਪਰੈਸ਼ਨ 'ਚੋਂ ਲੰਘ ਰਹੇ ਹਨ ਜਾਂ ਉਨ੍ਹਾਂ 'ਤੇ ਬੁਰਾ ਸਮਾਂ ਆਇਆ ਹੁਣ ਇਸ ਕੜੀ 'ਚ ਇੱਕ ਹੋਰ ਨਾਂ ਜੁੜ ਗਿਆ ਹੈ। ਉਹ ਨਾਂ ਹੈ ਕਮਲ ਖੰਗੂੜਾ। ਜੀ ਹਾਂ ਪੰਜਾਬੀ ਮਾਡਲ ਤੇ ਅਦਾਕਾਰਾ ਕਮਲ ਖੰਗੂੜਾ ਇੰਨੀਂ ਦਿਨੀਂ ਬੁਰੇ ਦੌਰ 'ਚੋਂ ਲੰਘ ਰਹੀ ਹੈ। ਉਸ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਹੈ। ਕਮਲ ਭਾਵੇਂ ਸਕ੍ਰੀਨ 'ਤੇ ਜਾਂ ਸੋਸ਼ਲ ਮੀਡੀਆ ਪੋਸਟਾਂ 'ਚ ਹੱਸਦੀ ਮੁਸਕਰਾਉਂਦੀ ਹੋਈ ਨਜ਼ਰ ਆਉਂਦੀ ਹੋਵੇ, ਪਰ ਅਸਲੀਅਤ 'ਚ ਉਹ ਬੁਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਪੋਸਟ ਸ਼ੇਅਰ ਕਰਦਿਆਂ ਕਮਲ ਨੇ ਲਿਖਿਆ, '2022 ਸਾਲ ਮੇਰੇ ਲਈ ਚੰਗਾ ਨਹੀਂ ਰਿਹਾ। ਇਹ ਸਾਲ ਮੇਰੇ ਲਈ ਉਤਾਰ ਚੜ੍ਹਾਅ ਦੇ ਨਾਲ ਭਰਿਆ ਹੋਇਆ ਸੀ। ਖੁਸ਼ੀਆਂ ਵੀ ਮਿਲੀਆਂ, ਪਰ ਉਸ ਤੋਂ ਕਿਤੇ ਜ਼ਿਆਦਾ ਦੁੱਖ ਮਿਲੇ। ਖੁਦ ਨੂੰ ਬਿਜ਼ੀ ਤੇ ਐਕਟਿਵ ਰੱਖਣ ਲਈ ਮੈਂ ਕੰਮ ਕਰ ਰਹੀ ਹਾਂ। ਸੋਸ਼ਲ ਮੀਡੀਆ 'ਤੇ ਖੁਸ਼ ਹੋਣ ਦੀਆਂ ਪੋਸਟਾਂ ਪਾ ਕੇ ਦਿਖਾਵਾ ਕਰ ਦਿੰਦੀ ਹਾਂ ਕਿ ਸਭ ਸਹੀ ਹੈ, ਪਰ ਇਹ ਅਸਲੀਅਤ ਨਹੀਂ ਹੈ। ਸ਼ਾਇਦ ਮੇਰੇ ਵਾਂਗ ਹੋਰ ਵੀ ਬਹੁਤ ਲੋਕ ਇਹ ਸਭ ਫੇਸ ਕਰ ਰਹੇ ਹੋਣੇ। ਪਰ ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਫਰੈਂਡਜ਼ ਤੇ ਫੈਮਿਲੀ ਬਹੁਤ ਸਪੋਰਟ ਕਰ ਰਹੇ ਹਨ। ਇਹ ਦੁੱਖ ਉਦੋੋਂ ਘਟਣੇ ਸ਼ੁਰੁ ਹੋਏ ਜਦੋਂ ਮੈਂ ਆਪਣਾ ਦਰਦ ਸ਼ੇਅਰ ਕੀਤਾ। ਇਹ ਪੋਸਟ ਪਾਉਣ ਦਾ ਮੇਰਾ ਇਹੀ ਮਕਸਦ ਹੈ ਕਿ ਤੁਸੀਂ ਚਾਹੇ ਲੋਅ ਫੀਲ ਕਰਦੇ ਹੋ ਜਾਂ ਕਿਸੇ ਵੀ ਪ੍ਰੋਬਲਮ 'ਚ ਹੋ। ਬੱਸ ਆਪਣਿਆਂ ਨਾਲ ਸ਼ੇਅਰ ਕਰੋ। ਮੈਂ ਇਕੱਲੀ ਨਹੀਂ ਹਾਂ। ਮੈਂ ਆਪਣਾ ਬੈਸਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਤੇ ਮੈਂ ਹਾਰ ਨਹੀਂ ਮੰਨਾਂਗੀ। ਉਮੀਦ ਕਰਦੀ ਹਾਂ ਕਿ 2023 ਮੈਨੂੰ ਹੋਰ ਮਜ਼ਬੂਤ ਇਨਸਾਨ ਬਣਾਵੇਗਾ। ਤੇ ਮੇਰੀ ਲਾਈਫ ਫਿਰ ਤੋਂ ਟਰੈਕ 'ਤੇ ਆ ਜਾਵੇਗੀ।'