ਸਿਮੀ ਗਰੇਵਾਲ ਆਪਣੇ ਸਮੇਂ ਦੀ ਇੱਕ ਗਲੈਮਰਸ ਅਦਾਕਾਰਾ ਸੀ।



ਸਿਮੀ ਨੇ 'ਕਰਜ਼' ਅਤੇ 'ਮੇਰਾ ਨਾਮ ਜੋਕਰ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ।



ਸਿਮੀ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ।



17 ਸਾਲ ਦੀ ਉਮਰ 'ਚ ਵਿਆਹ ਤੋਂ ਪਹਿਲਾਂ ਸਿਮੀ ਨੇ ਜਾਮਨਗਰ ਦੇ ਮਹਾਰਾਜਾ ਨੂੰ ਡੇਟ ਵੀ ਕੀਤਾ ਸੀ।



ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਸਿਮੀ ਇਕ ਸਮੇਂ ਕਾਰੋਬਾਰੀ ਰਤਨ ਟਾਟਾ ਨਾਲ ਰਿਲੇਸ਼ਨਸ਼ਿਪ ਵਿਚ ਸੀ।



11 ਸਾਲ ਪਹਿਲਾਂ ਸਿਮੀ ਨੇ ਈ ਟਾਈਮਜ਼ ਨੂੰ ਇੱਕ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਸਨੇ ਰਤਨ ਟਾਟਾ ਨਾਲ ਰਿਲੇਸ਼ਨਸ਼ਿਪ ਵਿੱਚ ਹੋਣ ਦੀ ਗੱਲ ਕਬੂਲੀ ਸੀ।



ਸਿਮੀ ਨੇ ਦੱਸਿਆ ਸੀ ਕਿ ਦੋਹਾਂ ਨੇ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕੀਤਾ ਸੀ।



ਰਤਨ ਟਾਟਾ ਦੀ ਤਾਰੀਫ ਕਰਦੇ ਹੋਏ ਸਿਮੀ ਨੇ ਕਿਹਾ ਸੀ, ਰਤਨ ਅਤੇ ਮੇਰਾ ਲੰਬੇ ਸਮੇਂ ਤੋਂ ਰਿਸ਼ਤਾ ਰਿਹਾ ਹੈ। ਉਹ ਪਰਫੈਕਟ ਹੈ।



ਉਨ੍ਹਾਂ ਦਾ ਸੈਂਸ ਆਫ ਹਿਊਮਰ ਕਮਾਲ ਦਾ ਹੈ। ਅਤੇ ਉਹ ਪਰਫੈਕਟ ਜੈਂਟਲਮੈਨ ਹੈ। ਉਨ੍ਹਾਂ ਲਈ ਪੈਸਾ ਕਦੇ ਵੀ ਮਹੱਤਵਪੂਰਨ ਨਹੀਂ ਰਿਹਾ।



ਖਬਰਾਂ ਮੁਤਾਬਕ ਸਿਮੀ ਗਰੇਵਾਲ ਅਤੇ ਰਤਨ ਟਾਟਾ ਵੀ ਇਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਕਿਸੇ ਕਾਰਨ ਅਜਿਹਾ ਨਹੀਂ ਹੋ ਸਕਿਆ।