ਪੰਜਾਬੀ ਮਾਡਲ, ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਅਕਸਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਦੀ ਖੂਬਸੂਰਤੀ ਦੇ ਪੂਰੀ ਦੁਨੀਆ 'ਚ ਫੈਨਜ਼ ਹਨ।



ਹਾਲ ਹੀ 'ਚ ਹਿਮਾਂਸ਼ੀ ਰੋਮਾਨੀਆ 'ਚ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਇਸ ਦੌਰਾਨ ਠੰਡ ;ਚ ਲਗਾਤਾਰ ਸ਼ੂਟ ਕਰਨ ਕਰਕੇ ਉਸ ਦੀ ਤਬੀਅਤ ਕਾਫੀ ਵਿਗੜ ਗਈ ਸੀ।



ਖੈਰ ਹਿਮਾਂਸ਼ੀ ਦੇ ਫੈਨਜ਼ ਲਈ ਇਹ ਗੁੱਡ ਨਿਊਜ਼ ਹੈ ਕਿ ਉਹ ਹੁਣ ਬਿਲਕੁਲ ਠੀਕ ਹੈ ਅਤੇ ਰੋਮਾਨੀਆ ਤੋਂ ਭਾਰਤ ਪਰਤ ਆਈ ਹੈ।



ਭਾਰਤ ਆਉਂਦੇ ਹੀ ਹਿਮਾਂਸ਼ੀ ਨੇ ਫੈਨਜ਼ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਹੈ।



ਹਿਮਾਂਸ਼ੀ ਨੇ ਆਪਣੇ ਲੇਟੈਸਟ ਇੰਟਰਵਿਊ ਵਿੱਚ ਕਿਹਾ ਕਿ ਉਹ ਕੰਮ ਤੋਂ ਬਰੇਕ ਲੈਣਾ ਚਾਹੁੰਦੀ ਹੈ। ਜੀ ਹਾਂ ਇਹ ਬਿਲਕੁਲ ਸੱਚ ਹੈ।



ਹਾਲ ਹੀ 'ਚ ਹਿਮਾਂਸ਼ੀ ਨੇ ਆਪਣੇ ਲੇਟੈਸਟ ਇੰਟਰਵਿਊ 'ਚ ਕਿਹਾ ਕਿ ਉਸ ਦਾ ਨਵੇਂ ਸਾਲ ਨੂੰ ਲੈਕੇ ਇਹੀ ਪਲਾਨ ਹੈ ਕਿ ਉਹ ਪਹਿਲਾਂ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੁੰਦੀ ਹੈ



ਇਸ ਦੇ ਨਾਲ ਨਾਲ ਉਹ ਕੁੱਝ ਚੰਗੇ ਪ੍ਰੋਜੈਕਟ ਮਿਲਣ ਦੀ ਉਡੀਕ ਕਰ ਰਹੀ ਹੈ। ਇਸ ਲਈ ਉਹ ਕੰਮ ਤੋਂ ਥੋੜ੍ਹਾ ਬਰੇਕ ਲੈਣ ਜਾ ਰਹੀ ਹੈ।



ਪਰ ਇਸ ਦਰਮਿਆਨ ਹਿਮਾਂਸ਼ੀ ਨੇ ਇਹ ਵੀ ਕਿਹਾ ਕਿ ਉਹ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੀ ਰਹੇਗੀ।



ਦੱਸ ਦਈਏ ਕਿ ਹਿਮਾਂਸ਼ੀ ਨੇ ਹਾਲ ਹੀ 'ਚ ਇਹ ਵੀ ਖੁਲਾਸਾ ਕੀਤਾ ਸੀ ਕਿ ਉਸ ਨੂੰ ਕਾਫੀ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਸ ਨੂੰ ਪੀਸੀਓਐਸ ਦੀ ਬੀਮਾਰੀ ਹੈ। ਇਸ ਕਰਕੇ ਉਹ ਆਪਣੀ ਸਿਹਤ ਦਾ ਖਾਸ ਧਿਆਨ ਰੱਖ ਰਹੀ ਹੈ।