Diljit Dosanjh Melbourne concert: ਪੰਜਾਬੀ ਸਿਨੇਮਾ ਜਗਤ ਦੀ ਸ਼ਾਨ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਦੁਨੀਆਂ ਭਰ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ।



ਖਾਸ ਗੱਲ ਇਹ ਹੈ ਕਿ ਗਾਇਕੀ ਤੋਂ ਬਾਅਦ ਦੋਸਾਂਝਾਵਾਲੇ ਨੇ ਆਪਣੀ ਅਦਾਕਾਰੀ ਅਤੇ ਸਟਾਈਲਿਸ਼ ਅੰਦਾਜ਼ ਦਾ ਵੀ ਲੋਹਾ ਮਨਵਾਇਆ ਹੈ।



ਫਿਲਹਾਲ ਕਲਾਕਾਰ ਆਪਣੇ ਮੈਲਬੋਰਨ ਸ਼ੋਅ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ।



ਦਰਅਸਲ, ਦਿਲਜੀਤ ਦੇ ਮੇਲਬੋਰਨ ਵਿੱਚ ਆਈਕੋਨਿਕ ਰੌਡ ਲੇਵਰ ਐਰੇਨਾ ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕਣ ਤੋਂ ਬਾਅਦ ਹੀ ਕਲਾਕਾਰ ਹਰ ਪਾਸੇ ਵਾਹੋ-ਵਾਹੀ ਖੱਟ ਰਿਹਾ ਹੈ।



ਜੀ ਹਾਂ, ਉਨ੍ਹਾਂ ਦਾ ਸ਼ੋਅ ਹਾਊਸਫੁੱਲ ਰਿਹਾ। ਦਿਲਜੀਤ ਇਹ ਰਿਕਾਰਡ ਬਣਾਉਣ ਵਾਲਾ ਪਹਿਲਾ ਭਾਰਤੀ ਕਲਾਕਾਰ ਬਣਿਆ ਹੈ।



ਦਿਲਜੀਤ ਦੀ ਇਸ ਉਪਲੱਬਧੀ ਨੇ ਪੰਜਾਬੀਆਂ ਦਾ ਨਾਂਅ ਦੁਨੀਆ ਭਰ ਵਿੱਚ ਰੌਸ਼ਨ ਕਰ ਦਿੱਤਾ ਹੈ।



ਇਸ ਵਿਚਾਲੇ ਦਿਲਜੀਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਆਪਣੇ ਗੀਤ ਵਿੱਚ ਗਾਉਂਦੇ ਹੋਏ ਨਜ਼ਰ ਆ ਰਿਹਾ ਹੈ।



ਇਸ ਦੌਰਾਨ ਮੇਲਬੋਰਨ ਸ਼ੋਅ ਵਿੱਚ ਮੌਜੂਦ ਸਾਰੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਉੱਠੇ। ਇਸ ਦੌਰਾਨ ਦਿਲਜੀਤ ਨੇ ਗੀਤ ਵਿੱਚ ਕਿਹਾ ਕਿ ਮੂਸੇਵਾਲਾ ਨਾਂਅ ਦਿਲਾਂ ਉੱਤੇ ਲਿਖਿਆ...



ਤੁਸੀ ਵੀ ਵੇਖੋ Sirf Panjabiyat ਇੰਸਟਾਗ੍ਰਾਮ ਅਕਾਊਂਟ ਉੱਪਰ ਸ਼ੇਅਰ ਕੀਤਾ ਗਿਆ ਇਹ ਵੀਡੀਓ। ਜਿਸ ਉੱਪਰ ਕਮੈਂਟ ਕਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ।



ਇਸ ਤੋਂ ਇੱਕ ਗੱਲ ਤਾਂ ਸਾਫ ਹੋ ਗਈ ਹੈ ਕਿ ਸਿੱਧੂ ਮੂਸੇਵਾਲਾ ਦਾ ਨਾਂਅ ਸਿਰਫ ਪ੍ਰਸ਼ੰਸਕਾਂ ਹੀ ਨਹੀਂ ਬਲਕਿ ਪੰਜਾਬੀ ਸਿਤਾਰਿਆਂ ਦੇ ਗੀਤਾਂ ਰਾਹੀਂ ਹਮੇਸ਼ਾਂ ਹਰ ਪਾਸੇ ਗੂੰਜਦਾ ਰਹੇਗਾ।