Sidhu Moose Wala Album Moosetape On Youtube: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਗਾਣਿਆ ਦਾ ਸੰਗੀਤ ਜਗਤ ਵਿੱਚ ਦਬਾਅ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੇ ਗਾਣੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕ ਅੱਜ ਹੀ ਬੜੇ ਉਤਸ਼ਾਹ ਨਾਲ ਸੁਣ ਰਹੇ ਹਨ। ਇਸ ਵਿਚਾਲੇ ਮੂਸੇਵਾਲਾ ਦੀ ਐਲਬਮ ‘ਮੂਸਟੇਪ’ ਨੇ ਇੱਕ ਹੋਰ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਦੱਸ ਦੇਈਏ ਕਿ 15 ਮਈ, 2021 ਨੂੰ ਐਲਬਮ ‘ਮੂਸਟੇਪ’ ਦਾ ਪਹਿਲਾ ਗੀਤ ‘Bitch I'm Back’ ਰਿਲੀਜ਼ ਹੋਇਆ ਸੀ। ਇਸ ਐਲਬਮ ਨੇ ਰਿਲੀਜ਼ ਹੁੰਦੇ ਹੀ ਦੁਨੀਆ ਭਰ ਵਿੱਚ ਵਾਹੋ-ਵਾਹੀ ਖੱਟੀ। ਐਲਬਮ ਨੇ ਵੱਡੇ-ਵੱਡੇ ਅੰਤਰਰਾਸ਼ਟਰੀ ਪਲੇਟਫਾਰਮਜ਼ ’ਚ ਆਪਣਾ ਨਾਂ ਦਰਜ ਕਰਵਾਇਆ, ਜਿਨ੍ਹਾਂ ’ਚੋਂ ਇਕ ਬਿਲਬੋਰਡ ਵੀ ਹੈ। ਹੁਣ ਯੂਟਿਊਬ ’ਤੇ ਵੀ ਇਸ ਐਲਬਮ ਦਾ ਦਬਾਅ ਬਰਕਰਾਰ ਹੈ। ਦਰਅਸਲ, ਸਿੱਧੂ ਮੂਸੇਵਾਲਾ ਦੀ ਐਲਬਮ 2 ਸਾਲ ਬਾਅਦ ਵੀ ਯੂਟਿਊਬ ’ਤੇ ਆਪਣਾ ਜਲਵਾ ਵਿਖਾ ਰਹੀ ਹੈ। ਭਾਵੇਂ ਸਿੱਧੂ ਮੂਸੇਵਾਲਾ ਸਾਡੇ ਵਿਚਾਲੇ ਨਹੀਂ ਹਨ ਪਰ ਉਸ ਦੀ ‘ਮੂਸਟੇਪ’ ਐਲਬਮ ਨੇ ਯੂਟਿਊਬ ’ਤੇ 2 ਬਿਲੀਅਨ ਤੋਂ ਵੱਧ ਵਿਊਜ਼ ਪਾਰ ਕਰ ਚੁੱਕੀ ਹੈ। ਦੱਸ ਦੇਈਏ ਕਿ ਯੂਟਿਊਬ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਇਹ ਐਲਬਮ ਸਪੌਟੀਫਾਈ ’ਤੇ ਵੀ 2 ਬਿਲੀਅਨ ਵਿਊਜ਼ ਪਾਰ ਹਾਸਿਲ ਕਰ ਚੁੱਕਿਆ ਹੈ। ਅਜਿਹਾ ਕਰਨ ਵਾਲੇ ਸਿੱਧੂ ਮੂਸੇਵਾਲਾ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ‘ਮੂਸਟੇਪ’ ਐਲਬਮ ਦੀ ਗੱਲ ਕਰੀਏ ਤਾਂ ਇਸ ’ਚ ਇੰਟਰੋ ਤੇ ਸਕਿੱਟਸ ਨੂੰ ਮਿਲਾ ਕੇ ਕੁਲ 30 ਟਰੈਕ ਸਨ। ਇਸ ਐਲਬਮ ਦਾ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਗੀਤ ‘295’ ਹੈ, ਜਿਸ ਨੂੰ ਯੂਟਿਊਬ ’ਤੇ 512 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਕਲਾਕਾਰ ਦੀ ਇਹ ਉਪਲੱਬਧੀ ਤੋਂ ਇੱਕ ਵਾਰ ਫਿਰ ਮੂਸੇਵਾਲਾ ਦਾ ਨਾਂਅ ਪ੍ਰਸ਼ੰਸਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣ ਗਿਆ ਹੈ।