Himanshi Khurana On Salman Khan: ਬਿੱਗ ਬੌਸ ਦਾ 17ਵਾਂ ਸੀਜ਼ਨ 15 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਸ਼ੋਅ ਨੂੰ ਲੈ ਕੇ ਖੂਬ ਰੌਣਕਾਂ ਹਨ। ਬਿੱਗ ਬੌਸ ਦੇ ਪ੍ਰੇਮੀ ਇਸ ਨਵੇਂ ਸੀਜ਼ਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਦੌਰਾਨ ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਹਿਮਾਂਸ਼ੀ ਖੁਰਾਣਾ ਨੇ ਸ਼ੋਅ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਬਿੱਗ ਬੌਸ 13 'ਚ ਨਜ਼ਰ ਆ ਚੁੱਕੀ ਹਿਮਾਂਸ਼ੀ ਖੁਰਾਣਾ ਨੇ ਸ਼ੋਅ ਦੀ ਮੇਜ਼ਬਾਨੀ 'ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਇਸ ਸ਼ੋਅ ਤੋਂ ਬਾਅਦ ਉਹ ਬਹੁਤ ਮਾੜੇ ਦੌਰ 'ਚੋਂ ਲੰਘੀ ਹੈ। ਉਸਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਉਹ ਇੱਕ ਪੌਡਕਾਸਟ ਵਿੱਚ ਆਪਣੀ ਮਾਨਸਿਕ ਸਿਹਤ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਕਿਹਾ ਕਿ 'ਬਿੱਗ ਬੌਸ 13 'ਚ ਹਿੱਸਾ ਲੈਣ ਤੋਂ ਬਾਅਦ ਮੈਂ ਬਹੁਤ ਚਿੰਤਤ ਮਹਿਸੂਸ ਕਰਨ ਲੱਗੀ। ਮੈਂ ਮਾਨਸਿਕ ਤੌਰ 'ਤੇ ਠੀਕ ਨਹੀਂ ਸੀ। ਮੇਰੀ ਜ਼ਿੰਦਗੀ ਵਿਚ ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਮੈਂ ਅਜੇ ਵੀ ਖੁਸ਼ ਨਹੀਂ ਸੀ। ਅੰਦਰੋਂ ਕੁਝ ਅਧੂਰਾ ਮਹਿਸੂਸ ਹੋ ਰਿਹਾ ਸੀ। ਅਦਾਕਾਰਾ ਅੱਗੇ ਕਹਿੰਦੀ ਹੈ ਕਿ ਫਿਰ ਮੈਂ ਇਸ ਬਾਰੇ ਆਪਣੀ ਟੀਮ ਨਾਲ ਗੱਲ ਕੀਤੀ। ਇੱਕ ਮਨੋਵਿਗਿਆਨੀ ਦੀ ਮਦਦ ਲਈ, ਪਰ ਕੁਝ ਵੀ ਕੰਮ ਨਾ ਕੀਤਾ। ਇਸ ਤੋਂ ਬਾਅਦ ਮੈਂ ਅਧਿਆਤਮਿਕਤਾ ਵੱਲ ਧਿਆਨ ਦਿੱਤਾ। ਅਜਿਹਾ ਕਰਨ ਤੋਂ ਬਾਅਦ ਮੈਨੂੰ ਹੌਲੀ-ਹੌਲੀ ਮੇਰੇ ਸਾਰੇ ਸਵਾਲਾਂ ਦੇ ਜਵਾਬ ਮਿਲਣ ਲੱਗੇ। ਹੁਣ ਮੈਂ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹਾਂ। ਬਿੱਗ ਬੌਸ ਬਾਰੇ ਗੱਲ ਕਰਦੇ ਹੋਏ ਹਿਮਾਂਸ਼ੀ ਨੇ ਕਿਹਾ ਕਿ ਸ਼ੋਅ ਦੌਰਾਨ ਮੇਰੇ 'ਤੇ ਕਈ ਦੋਸ਼ ਲਾਏ ਗਏ ਸਨ। ਮੇਰੇ ਬਾਰੇ ਉਹ ਗੱਲਾਂ ਕਹੀਆਂ ਗਈਆਂ ਜੋ ਮੈਂ ਕਦੇ ਬੋਲੀਆਂ ਹੀ ਨਹੀਂ ਸੀ। ਸ਼ੋਅ 'ਚ ਇਸ ਤਰ੍ਹਾਂ ਦਿਖਾਇਆ ਗਿਆ ਸੀ ਜਿਵੇਂ ਮੈਂ ਲੋਕਾਂ ਨਾਲ ਖੁਦ ਲੜਦੀ ਹਾਂ। ਮੇਰੀ ਤਾਂ ਸਭ ਦੇ ਨਾਲ ਵਧੀਆ ਬਣਦੀ ਸੀ। ਪਰ ਫਿਰ ਵੀ ਜਾਣ ਬੁੱਝ ਕੇ ਮੇਰੀ ਇਮੇਜ ਖਰਾਬ ਕੀਤੀ ਗਈ। ਉਹ ਅੱਗੇ ਕਹਿੰਦੀ ਹੈ, 'ਜਦੋਂ ਵੀ ਮੈਂ ਆਪਣੇ ਵਿਚਾਰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ੋਅ ਦੇ ਹੋਸਟ (ਸਲਮਾਨ ਖਾਨ) ਮੈਨੂੰ ਚੁੱਪ ਕਰਾਉਂਦੇ ਸਨ। ਮੈਂ ਉਦੋਂ ਚੁੱਪ ਰਹਿੰਦੀ ਸੀ ਕਿਉਂਕਿ ਮੈਂ ਉਸ ਸੀਨੀਆ ਕਲਾਕਾਰ ਦੀ ਇੱਜ਼ਤ ਕਰਦੀ ਸੀ।