NCBI ਦੀ ਰਿਪੋਰਟ ਮੁਤਾਬਕ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਲੌਂਗ ਦੀ ਵਰਤੋਂ ਪੁਰਸ਼ਾਂ ਦੀਆਂ ਜਿਨਸੀ ਸਮੱਸਿਆਵਾਂ ਦੂਰ ਕਰਨ ਲਈ ਕੀਤੀ ਜਾਂਦੀ ਹੈ। ਪਰ ਇਹ ਉਦੋਂ ਹੀ ਸੰਭਵ ਹੈ ਜਦੋਂ ਇਸ ਨੂੰ ਸਹੀ ਸਮੇਂ ਤੇ ਮਾਤਰਾ 'ਤੇ ਖਾਧਾ ਜਾਏ। ਪੁਰਸ਼ਾਂ ਲਈ ਲੌਂਗ ਦੇ ਫਾਇਦੇ ਤੇ ਇਸ ਨੂੰ ਖਾਣ ਦੇ ਸਹੀ ਤਰੀਕੇ ਬਾਰੇ ਜਾਣੋ। ਲੌਂਗ ਵਿੱਚ ਆਇਰਨ, ਮੈਗਨੀਸ਼ੀਅਮ, ਫਾਈਬਰ, ਜ਼ਿੰਕ, ਕੈਲਸ਼ੀਅਮ, ਕਾਪਰ, ਸੇਲੇਨਿਅਮ, ਥਿਆਮੀਨ, ਸੋਡੀਅਮ, ਪੋਟਾਸ਼ੀਅਮ ਵਰਗੇ ਕਈ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਟੈਸਟੋਸਟੀਰੋਨ ਇੱਕ ਸੈਕਸ ਹਾਰਮੋਨ ਹੈ ਜੋ ਮਰਦਾਂ 'ਚ ਸੈਕਸ ਡਰਾਈਵ, ਬੋਨ ਮਾਸ ਤੇ ਚਰਬੀ ਵਿਤਰਨ ਨੂੰ ਕੰਟਰੋਲ ਕਰਦਾ ਹੈ। ਲੌਂਗ ਅੰਡਕੋਸ਼ਾਂ ਦੇ ਕੰਮ ਨੂੰ ਵਧਾਉਂਦਾ ਹੈ ਜਿਸ ਨਾਲ ਟੈਸਟੋਸਟ੍ਰੋਨ ਦਾ ਪੱਧਰ ਵਧਦਾ ਹੈ। ਅੱਜਕੱਲ੍ਹ ਖ਼ਰਾਬ ਜੀਵਨ ਸ਼ੈਲੀ ਕਾਰਨ ਮਰਦਾਂ ਵਿੱਚ ਸ਼ੁਕਰਾਣੂਆਂ ਦੀ ਗੁਣਵੱਤਾ ਤੇ ਗਿਣਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਲੌਂਗ ਇਸ ਨੂੰ ਸੁਧਾਰਨ 'ਚ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਲੌਂਗ ਸਟੈਮਿਨਾ ਦੇ ਨਾਲ ਸੈਕਸ ਡਰਾਈਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਧਾਉਂਦਾ ਹੈ। ਲੌਂਗ ਨੂੰ ਭੋਜਨ ਵਿੱਚ ਸ਼ਾਮਲ ਕਰਕੇ ਵੀ ਖਾਧਾ ਜਾ ਸਕਦਾ ਹੈ ਪਰ ਵਧੇਰੇ ਲਾਭਾਂ ਲਈ ਇਸ ਨੂੰ ਸਵੇਰੇ ਖਾਲੀ ਪੇਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਖਾਣ ਵੇਲੇ ਇਹ ਗੱਲ ਧਿਆਨ ਵਿੱਚ ਰਹੇ ਕਿ ਲੌਂਗ ਦੀ ਮਾਤਰਾ ਦੋ ਲੌਂਗ ਤੋਂ ਵੱਧ ਨਹੀਂ ਹੋਣੀ ਚਾਹੀਦੀ।