ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ ਪਰ ਇਸ ਸਮੇਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਵਿਵਾਦਾਂ 'ਚ ਹੈ। ਅਦਾਕਾਰਾ ਨੇ ਭੋਪਾਲ 'ਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਸਦੀ ਬ੍ਰਾਅ ਦਾ ਸਾਇਜ਼ ਭਗਵਾਨ ਲੈ ਰਹੇ ਹਨ। ਹਾਲਾਂਕਿ ਸ਼ਵੇਤਾ ਨੇ ਇਹ ਗੱਲ ਮਜ਼ਾਕੀਆ ਅੰਦਾਜ਼ 'ਚ ਕਹੀ ਸੀ ਪਰ ਹੁਣ ਸ਼ਵੇਤਾ ਇਸ ਬਿਆਨ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਈ ਹੈ। ਸ਼ਵੇਤਾ ਤਿਵਾਰੀ ਵੈੱਬ ਸੀਰੀਜ਼ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਪ੍ਰੋਡਕਸ਼ਨ ਟੀਮ ਅਤੇ ਪੂਰੀ ਸਟਾਰਕਾਸਟ ਨਾਲ ਭੋਪਾਲ ਪਹੁੰਚੀ ਸੀ। ਸ਼ਵੇਤਾ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਸ਼ਵੇਤਾ ਹੁਣ ਫੈਸ਼ਨ ਇੰਡਸਟਰੀ 'ਤੇ ਆਧਾਰਿਤ ਇਕ ਵੈੱਬ ਸ਼ੋਅ ਲੈ ਕੇ ਆ ਰਹੀ ਹੈ ,ਜਿਸ 'ਚ ਉਹ ਬਿਲਕੁਲ ਨਵੇਂ ਅੰਦਾਜ਼ 'ਚ ਨਜ਼ਰ ਆਵੇਗੀ। ਸ਼ਵੇਤਾ ਦਾ ਪਹਿਲਾ ਵਿਆਹ ਰਾਜਾ ਚੌਧਰੀ ਨਾਲ ਹੋਇਆ ਸੀ। ਉਦੋਂ ਇਹ ਟੀਵੀ ਦੀ ਸਭ ਤੋਂ ਮਸ਼ਹੂਰ ਜੋੜੀ ਸੀ। ਅਭਿਨਵ ਕੋਹਲੀ ਨੇ ਰਾਜਾ ਚੌਧਰੀ ਨਾਲ ਬ੍ਰੇਕਅੱਪ ਕਰਨ ਤੋਂ ਬਾਅਦ ਸ਼ਵੇਤਾ ਤਿਵਾਰੀ ਦੀ ਜ਼ਿੰਦਗੀ 'ਚ ਪ੍ਰਵੇਸ਼ ਕੀਤਾ। ਸ਼ੁਰੂ 'ਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਬਾਅਦ 'ਚ ਦੋਹਾਂ ਦੇ ਰਿਸ਼ਤੇ 'ਚ ਕੜਵਾਹਟ ਆ ਗਈ। ਸ਼ਵੇਤਾ ਨੇ ਅਭਿਨਵ 'ਤੇ ਘਰੇਲੂ ਹਿੰਸਾ ਦਾ ਮੁਕੱਦਮਾ ਕੀਤਾ । ਸ਼ਵੇਤਾ ਹੁਣ ਅਭਿਨਵ ਤੋਂ ਵੱਖ ਹੋ ਗਈ ਹੈ।