Micro Chip Market Foxconn in India: ਚੀਨ ਦੀ ਵਿਸਤਾਰਵਾਦੀ ਨੀਤੀ ਅਤੇ ਤਾਈਵਾਨ 'ਤੇ ਉਸ ਦੇ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਦੁਨੀਆ ਭਰ ਦੇ ਦੇਸ਼ਾਂ ਦਾ ਮੂਡ ਇਸ ਵੱਲ ਬਦਲ ਰਿਹਾ ਹੈ।



ਤਾਈਵਾਨ ਮਾਈਕ੍ਰੋਚਿੱਪ (Micro Chip) ਦਾ ਵੱਡਾ ਖਿਡਾਰੀ ਹੈ, ਜਿੱਥੋਂ ਪੂਰੀ ਦੁਨੀਆ ਨੂੰ ਚਿਪਸ ਸਪਲਾਈ ਕੀਤੀਆਂ ਜਾਂਦੀਆਂ ਹਨ।



ਅਜਿਹੇ 'ਚ ਤਾਈਵਾਨ ਦੀਆਂ ਸੈਮੀਕੰਡਕਟਰ ਕੰਪਨੀਆਂ ਸੁਰੱਖਿਅਤ ਨਿਵੇਸ਼ ਲਈ ਭਾਰਤ ਸਮੇਤ ਹੋਰ ਦੇਸ਼ਾਂ ਦਾ ਰੁਖ ਕਰ ਰਹੀਆਂ ਹਨ। ਤਾਈਵਾਨ ਦੀ ਕੰਪਨੀ ਫਾਕਸਕਾਨ ਨੇ ਪਿਛਲੇ ਦਿਨੀਂ ਵੇਦਾਂਤਾ ਨਾਲ ਗੱਲਬਾਤ ਕੀਤੀ ਸੀ ਪਰ ਬਾਅਦ 'ਚ ਇਹ ਸੌਦਾ ਟੁੱਟ ਗਿਆ।



ਹੁਣ ਤਾਈਵਾਨ ਦੀ ਇਸ ਕੰਪਨੀ ਬਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਭਾਰਤ ਲਈ ਵੱਡੀ ਜਿੱਤ ਮੰਨਿਆ ਜਾ ਸਕਦਾ ਹੈ।



ਬਲੂਮਬਰਗ ਦੀ ਰਿਪੋਰਟ ਮੁਤਾਬਕ ਤਾਈਵਾਨੀ ਕੰਪਨੀ ਫੌਕਸਕਾਨ ਅਤੇ ਫ੍ਰੈਂਚ-ਇਟਾਲੀਅਨ ਕੰਪਨੀ STMicro (STMicroelectronics NV) ਨੇ ਮਿਲ ਕੇ ਭਾਰਤ 'ਚ 40 ਨੈਨੋਮੀਟਰ ਚਿੱਪ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਹੈ।



ਦੋਵੇਂ ਕੰਪਨੀਆਂ ਮਿਲ ਕੇ ਜਲਦੀ ਹੀ ਭਾਰਤ ਸਰਕਾਰ ਨੂੰ ਜ਼ਮੀਨ ਲਈ ਅਰਜ਼ੀ ਦੇਣਗੀਆਂ। ਉਸ ਪਲਾਂਟ ਤੋਂ ਬਣੀ ਚਿੱਪ ਦੀ ਵਰਤੋਂ ਕੈਮਰੇ, ਪ੍ਰਿੰਟਰ, ਕਾਰਾਂ ਅਤੇ ਹੋਰ ਮਸ਼ੀਨਾਂ ਵਿੱਚ ਕੀਤੀ ਜਾਵੇਗੀ।



Foxconn Technologies ਦੇ ਚੇਅਰਮੈਨ ਯੰਗ ਲਿਊ ਦਾ ਕਹਿਣਾ ਹੈ ਕਿ ਭਾਰਤ ਵਿੱਚ ਮਾਈਕ੍ਰੋਚਿਪਸ ਦਾ ਰਾਜਾ ਬਣਨ ਦੀ ਪੂਰੀ ਸਮਰੱਥਾ ਹੈ।



ਜੇ ਭਵਿੱਖ ਵਿੱਚ ਦੁਨੀਆਂ ਵਿੱਚ ਕੋਈ ਵੱਡਾ ਫੇਰਬਦਲ ਨਾ ਹੋਇਆ ਤਾਂ ਭਾਰਤ ਦੁਨੀਆਂ ਦਾ ਨਵਾਂ ਨਿਰਮਾਣ ਕਾਰਖਾਨਾ ਬਣ ਜਾਵੇਗਾ।



ਭਾਰਤ ਦੀ ਇਸ ਕਾਮਯਾਬੀ ਵਿੱਚ ਤਾਇਵਾਨ ਵੀ ਅਹਿਮ ਹਿੱਸੇਦਾਰ ਦੀ ਭੂਮਿਕਾ ਨਿਭਾਏਗਾ। ਸੂਤਰਾਂ ਮੁਤਾਬਕ ਤਾਈਵਾਨ ਦੀ ਇਹ ਕੰਪਨੀ ਭਾਰਤ ਸਰਕਾਰ ਦੀ ਸੈਮੀਕੰਡਕਟਰ ਮੈਨੂਫੈਕਚਰਿੰਗ ਪਾਲਿਸੀ (PLI ਸਕੀਮ) ਤਹਿਤ ਅਪਲਾਈ ਕਰ ਸਕਦੀ ਹੈ।