ਮਿਸ ਯੂਨੀਵਰਸ 2021 ਰਹਿ ਚੁੱਕੀ ਹਰਨਾਜ਼ ਸੰਧੂ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਈ ਹੈ। ਹਰਨਾਜ਼ ਨੂੰ ਮਿਸ ਯੂਨੀਵਰਸ 2022 ਦੇ ਫਿਨਾਲੇ ਵਿੱਚ ਦੇਖਿਆ ਗਿਆ ਸੀ ਇੱਥੇ ਉਸਨੇ ਮਿਸ ਯੂਨੀਵਰਸ ਦੇ ਤੌਰ 'ਤੇ ਆਪਣੀ ਆਖਰੀ ਵਾਕ ਕੀਤੀ ਅਤੇ ਆਪਣੇ ਤਾਜ ਨੂੰ ਅਲਵਿਦਾ ਕਿਹਾ। ਸਾਲ 2021 ਵਿੱਚ ਹਰਨਾਜ਼ ਸੰਧੂ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ। ਉਹ 21 ਸਾਲ ਬਾਅਦ ਮਿਸ ਯੂਨੀਵਰਸ ਦਾ ਤਾਜ ਭਾਰਤ ਲੈ ਕੇ ਆਈ ਲਾਰਾ ਦੱਤਾ ਤੋਂ ਬਾਅਦ ਇਹ ਖਿਤਾਬ ਜਿੱਤਣ ਵਾਲੀ ਹਰਨਾਜ਼ ਸੰਧੂ ਹੀ ਸੀ। ਉਸ ਸਮੇਂ ਉਨ੍ਹਾਂ ਦੇ ਫਿੱਟ ਫਿਗਰ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਹਰਨਾਜ਼ ਸੰਧੂ ਨੂੰ ਐਤਵਾਰ ਨੂੰ ਇੱਕ ਵਾਰ ਫਿਰ ਮਿਸ ਯੂਨੀਵਰਸ ਮੁਕਾਬਲੇ ਵਿੱਚ ਰੈਂਪ ਵਾਕ ਕਰਦੇ ਦੇਖਿਆ ਗਿਆ। ਹਰਨਾਜ਼ ਸੰਧੂ ਨੂੰ ਦੇਖ ਕੇ ਉਸ ਦੇ ਫੈਨਜ਼ ਕਾਫੀ ਖੁਸ਼ ਹੋਏ ਪਰ ਜਿਵੇਂ ਹੀ ਟਰੋਲਰਾਂ ਨੇ ਦੇਖਿਆ ਕਿ ਹਰਨਾਜ਼ ਦਾ ਭਾਰ ਵਧ ਗਿਆ ਹੈ, ਤਾਂ ਉਹ ਉਸ ਦੇ ਪਿੱਛੇ ਪੈ ਗਏ। ਹਰਨਾਜ਼ ਨੂੰ ਸੋਸ਼ਲ ਮੀਡੀਆ 'ਤੇ ਵਧੇ ਭਾਰ ਕਰਕੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਉਸ ਦੇ ਵਧੇ ਭਾਰ ਬਾਰੇ ਕਾਫੀ ਕਮੈਂਟ ਕੀਤੇ ਜਾ ਰਹੇ ਹਨ। ਪਿਛਲੇ ਸਾਲ ਵੀ ਹਰਨਾਜ਼ ਸੰਧੂ ਨੂੰ ਆਪਣੇ ਵਜ਼ਨ ਨੂੰ ਲੈ ਕੇ ਟ੍ਰੋਲ ਕੀਤਾ ਗਿਆ ਸੀ। ਫਿਰ ਉਸ ਨੇ ਦੱਸਿਆ ਕਿ ਉਸ ਨੂੰ ਸੇਲੀਏਕ (Celiac Disease) ਨਾਂ ਦੀ ਬੀਮਾਰੀ ਹੈ। ਇਸ ਬਿਮਾਰੀ ਕਾਰਨ ਉਹ ਕਣਕ ਦਾ ਆਟਾ ਅਤੇ ਹੋਰ ਗਲੂਟਨ ਵਾਲੀਆਂ ਚੀਜ਼ਾਂ ਨਹੀਂ ਖਾ ਸਕਦੀ।