ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਵੀਗਨ ਡਾਈਟ ਲੈਂਦੇ ਹਨ। ਇਹ ਡਾਈਟ ਫਾਲੋ ਕਰਨ ਵਾਲੇ ਸਿਰਫ ਪੌਦਿਆਂ ਅਧਾਰਿਤ ਭੋਜਨ ਹੀ ਖਾਦੇ ਹਨ।



ਵੀਗਨ ਡਾਈਟ ਨੂੰ ਵਜ਼ਨ ਘਟਾਉਣ ਲਈ ਵਧੀਆਂ ਵਿਕਲਪ ਮੰਨਿਆ ਜਾਂਦਾ ਹੈ।



ਕਈ ਲੋਕਾਂ ਦਾ ਭਾਰ ਵੀਗਨ ਡਾਈਟ ਨਾਲ ਵੀ ਘੱਟ ਨਹੀਂ ਹੁੰਦਾ। ਅਜਿਹੇ ਵਿਚ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਹੁਣ ਕੀਤਾ ਕੀ ਜਾਵੇ।



ਵੀਗਨ ਡਾਈਟ ਵਾਲੇ ਲੋਕ ਪ੍ਰੋਸੈਸਡ ਫੂਡ ਖਾਂਦੇ ਹਨ। ਇਸ 'ਚ ਸੋਡੀਅਮ ਤੇ ਸ਼ੂਗਰ ਵਧੇਰੇ ਮਾਤਰਾ ਵਿੱਚ ਹੁੰਦੇ ਹਨ, ਜਿਸ ਕਾਰਨ ਮੋਟਾਪਾ ਆਉਂਦਾ ਹੈ।



ਲੋੜ ਤੋਂ ਵੀ ਵੱਧ ਮਾਤਰਾ 'ਚ ਡਾਈਟ ਲੈਣ ਨਾਲ ਤੁਹਾਡੀ ਰੋਜ਼ਾਨਾ ਦੀ ਕੈਲਰੀ ਇਨਟੇਕ ਵੱਧ ਜਾਂਦੀ ਹੈ।



ਸਰੀਰ ਲਈ ਵਧੇਰੇ ਭੋਜਨ ਨੂੰ ਹਜ਼ਮ ਕਰਨਾ ਔਖਾ ਹੋ ਜਾਂਦਾ ਹੈ, ਜਿਸ ਕਾਰਨ ਫੈਟ ਵਧਣ ਲਗਦੀ ਹੈ।



ਵੀਗਨ ਮਿੱਠਾ ਖਾਣਾ ਵੱਡੀ ਗ਼ਲਤੀ ਹੈ, ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਆਦਤ ਨੂੰ ਸੁਧਾਰ ਲਵੋ।



ਕਈ ਲੋਕ ਵੀਗਨ ਖਾਣਾ ਖਾਣ ਲਗਦੇ ਹਨ ਪਰ ਇਸ ਨੂੰ ਪਕਾਉਣ ਵਿਚ ਗ਼ਲਤੀ ਕਰ ਦਿੰਦੇ ਹਨ।



ਉਹ ਵੀਗਨ ਭੋਜਨ ਨੂੰ ਫ੍ਰਾਈ ਕਰ ਕੇ ਬਣਾ ਲੈਂਦੇ ਹਨ। ਇਸ ਨਾਲ ਭੋਜਨ ਵਿਚਲੇ ਕੈਲਰੀ ਬਹੁਤ ਵੱਧ ਜਾਂਦੇ ਹਨ।



ਜਦ ਸਰੀਰ ਵਿਚ ਲੋੜ ਤੋਂ ਵਧੇਰੇ ਕੈਲਰੀ ਜਾਂਦੇ ਹਨ ਤਾਂ ਇਸ ਨਾਲ ਭਾਰ ਵਧਣ ਲਗਦਾ ਹੈ।